ਪੁਣੇ ''ਚ 92 ਸਾਲ ਦੀ ਬੇਬੇ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ

Thursday, Apr 23, 2020 - 12:29 PM (IST)

ਪੁਣੇ ''ਚ 92 ਸਾਲ ਦੀ ਬੇਬੇ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ

ਪੁਣੇ (ਭਾਸ਼ਾ)— ਦੇਸ਼ 'ਚ ਕੋਰੋਨਾ ਵਾਇਰਸ ਦੇ ਹਰ ਦਿਨ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਜਿੱਥੇ ਚਿੰਤਾ ਬਣੀ ਹੋਈ ਹੈ, ਉੱਥੇ ਹੀ ਲੋਕ ਇਸ ਵਾਇਰਸ ਨੂੰ ਮਾਤ ਵੀ ਦੇ ਰਹੇ ਹਨ। ਮਹਾਰਾਸ਼ਟਰ ਦੇ ਪੁਣੇ 'ਚ ਇਕ 92 ਸਾਲਾ ਬਜ਼ੁਰਗ ਔਰਤ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਇਸ ਬੇਬੇ ਨੇ ਜਿੱਤ ਲਿਆ ਹੈ। ਵਾਇਰਸ ਤੋਂ ਬਜ਼ੁਰਗ ਔਰਤ ਦਾ ਠੀਕ ਹੋਣਾ ਇਸ ਲਈ ਹੈਰਾਨੀ ਭਰਿਆ ਹੈ, ਕਿਉਂਕਿ 7 ਮਹੀਨੇ ਪਹਿਲਾਂ ਉਹ ਲਕਵਾਗ੍ਰਸਤ ਹੋ ਗਈ ਸੀ। ਬਜ਼ੁਰਗ ਔਰਤ ਅਤੇ ਉਸ ਦੇ ਪਰਿਵਾਰ ਦੇ ਚਾਰ ਹੋਰ ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਅਪ੍ਰੈਲ ਦੇ ਪਹਿਲੇ ਹਫਤੇ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ।

PunjabKesari

ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਵਿਜੇ ਨਟਰਾਜਨ ਨੇ ਕਿਹਾ ਕਿ 92 ਸਾਲਾ ਔਰਤ ਅਤੇ ਸਾਢੇ ਤਿੰਨ ਸਾਲ ਦੀ ਪੜਪੋਤੀ ਸਮੇਤ 4 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਡਾ. ਵਿਜੇ ਨੇ ਕਿਹਾ ਕਿ ਇਸ ਨਾਲ ਸਮਾਜ 'ਚ ਸੰਦੇਸ਼ ਜਾਵੇਗਾ ਕਿ ਜੇਕਰ 92 ਸਾਲ ਦੀ ਔਰਤ ਠੀਕ ਹੋ ਸਕਦੀ ਹੈ ਤਾਂ 60 ਸਾਲ ਤੋਂ ਵਧੇਰੇ ਉਮਰ ਦੇ ਵੀ ਲੋਕ ਵਾਇਰਸ ਨੂੰ ਮਾਤ ਦੇ ਸਕਦੇ ਹਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 92 ਸਾਲ ਦੀ ਔਰਤ ਜੋ ਕਿ ਲਕਵਾਗ੍ਰਸਤ ਹੋ ਗਈ ਸੀ ਅਤੇ ਫਿਰ ਕੋਰੋਨਾ ਵਾਇਰਸ ਪਾਜ਼ੀਟਿਵ ਆਈ। 14 ਦਿਨਾਂ ਬਾਅਦ ਉਹ ਠੀਕ ਹੋ ਗਈ। ਉਮਰ ਇਕ ਕਾਰਕ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਜਿਸ ਕਿਸੇ ਨੂੰ ਵੀ ਵਾਇਰਸ ਲੱਗ ਜਾਂਦਾ ਹੈ ਤਾਂ ਉਹ ਮਰਨ ਵਾਲਾ ਹੈ।


author

Tanu

Content Editor

Related News