ਖ਼ੁਸ਼ਖ਼ਬਰੀ! ਭਾਰਤ ’ਚ ਜਲਦ ਲਾਂਚ ਹੋਵੇਗੀ PUBG Mobile, ਕੰਪਨੀ ਨੇ ਜਾਰੀ ਕੀਤਾ ਨਵਾਂ ਟੀਜ਼ਰ
Thursday, May 06, 2021 - 02:22 PM (IST)
ਗੈਜੇਟ ਡੈਸਕ– ਜੇਕਰ ਤੁਸੀਂ ‘ਪਬਜੀ ਮੋਬਾਇਲ’ ਗੇਮ ਦੇ ਪ੍ਰਸ਼ੰਸਕ ਹੋ ਅਤੇ ਭਾਰਤ ’ਚ ਇਸ ਗੇਮ ਦੀ ਦੁਬਾਰਾ ਲਾਂਚਿੰਗ ਲਈ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਪਬਜੀ ਗੇਮ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਵੀਂ ਟੀਜ਼ਰ ਵੀਡੀਓ ਰਿਲੀਜ਼ ਕੀਤੀ ਗਈਹੈ। ਇਸ ਟੀਜ਼ਰ ਤੋਂ ਪਤਾ ਚੱਲ ਰਿਹਾ ਹੈ ਕਿ ਇਸ ਵਾਰ ਗੇਮ ਨਵੇਂ ਨਾਂ Battlegrounds Mobile India ਨਾਲ ਵਾਪਸੀ ਕਰੇਗੀ। ਪਬਜੀ ਗੇਮ ਬਣਾਉਣ ਵਾਲੀ ਕੰਪਨੀ ‘ਕਰਾਫਟੋਨ’ (KRAFTON) ਨੇ ਅਧਿਕਾਰਤ ਤੌਰ ’ਤੇ ਭਾਰਤ ’ਚ ਨਵੀਂ ਗੇਮ ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਕਰਾਫਟੋਨ ਨੇ ਪ੍ਰੈੱਸ ਰਿਲੀਜ਼ ’ਚ ਕਿਹਾ ਹੈ ਕਿ Battlegrounds Mobile India ਨੂੰ ਛੇਤੀ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ, ਹਾਲਾਂਕਿ ਲਾਂਚਿੰਗ ਤਾਰੀਖ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ– 15 ਮਈ ਨੂੰ ਬੰਦ ਹੋ ਜਾਵੇਗਾ ਤੁਹਾਡਾ WhatsApp! ਉਸ ਤੋਂ ਪਹਿਲਾਂ ਕਰ ਲਓ ਇਹ ਕੰਮ
ਕਰਾਫਟੋਨ ਨੇ ਪ੍ਰੈੱਸ ਰਿਲੀਜ਼ ’ਚ ਕਿਹਾ ਹੈ ਕਿ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਲਈ ਪਹਿਲਾਂ ਪ੍ਰੀ-ਰਜਿਸਟ੍ਰੇਸ਼ਨ ਹੋਵੇਗਾ, ਉਸ ਤੋਂ ਬਾਅਦ ਗੇਮ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਅੱਗੇ ਕਿਹਾ ਹੈ ਕਿ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਸਿਰਫ਼ ਭਾਰਤੀ ਯੂਜ਼ਰਸ ਲਈ ਹੀ ਹੋਵੇਗੀ।
ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ
ਭਾਰਤ ’ਚ ਹੀ ਬਣਾਇਆ ਜਾਵੇਗਾ ਗੇਮ ਦਾ ਡਾਟਾ ਸੈਂਟਰ
ਡਾਟਾ ਸੁਰੱਖਇਆ ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਉਨ੍ਹਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਕੰਪਨੀ ਦੀ ਪਹਿਲੀ ਤਰਜੀਹ ਹੋਵੇਗੀ। ਅਸੀਂ ਡਾਟਾ ਦੀ ਸੁਰੱਖਿਆ ਲਈ ਹੋਰ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ, ਇਸ ਗੇਮ ਦਾ ਡਾਟਾ ਸੈਂਟਰ ਭਾਰਤ ’ਚ ਹੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਚ ਸ਼ਾਮਲ ਹੋਇਆ ਨਵਾਂ ਫੀਚਰ, ਹੁਣ ਸਟੋਰੀ ਨਾਲ ਆਪਣੇ-ਆਪ ਜੁੜ ਜਾਵੇਗੀ ਕੈਪਸ਼ਨ
ਪਿਛਲੇ ਸਾਲ ਸਰਕਾਰ ਨੇ ਲਗਾਇਆ ਸੀ ਬੈਨ
- ਪਿਛਲੇ ਸਾਲ ਸਤੰਬਰ ਮਹੀਨੇ ’ਚ ਭਾਰਤ ਬਾਜ਼ਾਰ ’ਚ ਸੈਂਕੜੇ ਚੀਨੀ ਐਪਸ ਸਮੇਤ ਪਬਜੀ ਮੋਬਾਇਲ ਗੇਮ ਨੂੰ ਸੂਚਨਾ ਤਕਨੀਕੀ ਐਕਟ ਦੀ ਧਾਰਾ 69ਏ ਤਹਿਤ ਬੈਨ ਕੀਤਾ ਗਿਆ ਸੀ। ਇਸ ਦੌਰਾਨ ਬੈਨ ਹੋਣ ਵਾਲੇ ਐਪਸ ’ਚ ਟਿਕਟੌਕ, ਕੈਮ ਸਕੈਨਰ ਆਦਿ ਸ਼ਾਮਲ ਸਨ।
- ਫਿਲਹਾਲ ਹੁਣ ਇਨ੍ਹਾਂ ’ਚੋਂ ਕੋਈ ਵੀ ਐਪ ਭਾਰਤ ’ਚ ਉਪਲੱਬਧ ਨਹੀਂ ਹੈ ਯਾਨੀ ਇਨ੍ਹਾਂ ਐਪਸ ’ਤੇ ਬੈਨ ਬਰਕਰਾਰ ਹੈ। ਦੇਸ਼ ’ਚ ਬੈਨ ਹੋਏ ਸਾਰੇ ਐਪਸ ’ਚੋਂ ਸਿਰਫ ਪਬਜੀ ਮੋਬਾਇਲ ਹੀ ਦੁਬਾਰਾ ਵਾਪਸੀ ਲਈ ਕੋਸ਼ਿਸ਼ ਕਰ ਰਹੀ ਹੈ।
- ਗੇਮ ਦੇ ਡਿਵੈਲਪਰ ਲਗਾਤਾਰ ਭਾਰਤ ਸਰਕਾਰ ਨਾਲ ਸੰਪਰਕ ’ਚ ਹਨ ਅਤੇ ਗੇਮ ਦੀ ਵਾਪਸੀ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਗੇਮ ਦੀ ਕੰਪਨੀ ਕਰਾਫਟੋਨ ਅਤੇ ਦੇਸ਼ ਦੀ ਸਰਕਾਰ ਨਾਲ ਗੇਮ ਦੀ ਵਾਪਸੀ ਨੂੰ ਲੈ ਕੇ ਮੀਟਿੰਗਾਂ ਹੋਈਆਂ ਹਨ।
ਇਹ ਵੀ ਪੜ੍ਹੋ– ਦਰਦਨਾਕ: ਕੋਰੋਨਾ ਪੀੜਤ ਪਿਓ ਨੇ ਮੰਗਿਆ ਪਾਣੀ ਪਰ ਮਾਂ ਨੇ ਧੀ ਨੂੰ ਰੋਕਿਆ, ਤੜਫ਼-ਤੜਫ਼ ਕੇ ਹੋਈ ਮੌਤ (ਵੀਡੀਓ)