ਮਾਨਸਿਕ ਤੌਰ ''ਤੇ ਬੀਮਾਰ ਔਰਤ ਨੇ ਪਤੀ ਦਾ ਘਰ ''ਚ ਹੀ ਕੀਤਾ ਅੰਤਿਮ ਸੰਸਕਾਰ

05/30/2023 4:14:12 PM

ਕੁਰਨੂਲ (ਭਾਸ਼ਾ)- ਆਂਧਰਾ ਪ੍ਰਦੇਸ਼ 'ਚ ਕੁਰਨੂਲ ਜ਼ਿਲ੍ਹੇ ਦੇ ਪਥਿਕੋਂਡਾ ਪਿੰਡ 'ਚ ਇਕ ਬਜ਼ੁਰਗ ਮਨੋਰੋਗੀ ਔਰਤ ਵਲੋਂ ਆਪਣੇ ਪਤੀ ਦਾ ਅੰਤਿਮ ਸੰਸਕਾਰ ਖ਼ੁਦ ਹੀ ਘਰ 'ਤੇ ਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪਤੀ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਪੁੱਤਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 2016 ਤੋਂ ਪਾਰਕਿਸਨ ਬੀਮਾਰੀ ਨਾਲ ਜੂਝ ਰਹੇ ਹਰੀਕ੍ਰਿਸ਼ਨ ਪ੍ਰਸਾਦ (63) ਦੀ ਬੀਮਾਰੀ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਲਲਿਤੰਮਾ ਨੇ ਸੋਮਵਾਰ ਨੂੰ ਕੁਝ ਬੇਕਾਰ ਗੱਤਿਆਂ ਅਤੇ ਕੱਪੜਿਆਂ ਨਾਲ ਉਨ੍ਹਾਂ ਦੀ ਲਾਸ਼ ਸਾੜ ਦਿੱਤੀ। 

ਲਲਿਤੰਮਾ ਨੇ ਅੰਤਿਮ ਸੰਸਕਾਰ ਦੇ ਰੀਤੀ ਰਿਵਾਜ਼ ਵੀ ਕਰਨ ਦੀ ਕੋਸ਼ਿਸ਼ ਕੀਤੀ। ਲਲਿਤੰਮਾ ਮਾਨਸਿਕ ਸਿਹਤ ਸੰਬੰਧੀ ਸਮੱਸਿਆ ਨਾਲ ਜੂਝ ਰਹੀ ਹੈ। ਕੁਰਨੂਲ ਦੇ ਪੁਲਸ ਸੁਪਰਡੈਂਟ ਕ੍ਰਿਸ਼ਨ ਕਾਂਤ ਨੇ ਕਿਹਾ,''ਉਹ (ਜੋੜਾ) ਇਕੱਲੇ ਰਹਿ ਰਹੇ ਸਨ ਅਤੇ ਕੋਈ ਉਨ੍ਹਾਂ ਦਾ ਹਾਲ-ਚਾਲ ਪੁੱਛਣ ਵਾਲਾ ਨਹੀਂ ਸੀ। ਉਹ ਗਰੀਬ ਨਹੀਂ ਹਨ। ਉਨ੍ਹਾਂ ਦੇ 2 ਪੁੱਤ ਹਨ। ਇਕ ਮੈਡਿਕਵਰ (ਹਸਪਤਾਲ) 'ਚ ਕੰਮ ਕਰਦਾ ਹੈ ਅਤੇ ਦੂਜੇ ਕੈਨੇਡਾ 'ਚ ਹੈ।'' ਉਨ੍ਹਾਂ ਕਿਹਾ ਕਿ ਦੋਹਾਂ ਪੁੱਤਾਂ ਨੇ ਆਪਣੇ ਮਾਤਾ-ਪਿਤਾ ਨੂੰ ਛੱਡ ਦਿੱਤਾ ਸੀ ਅਤੇ ਜਾਇਦਾਦ ਨੂੰ ਲੈ ਕੇ ਉਨ੍ਹਾਂ ਵਿਚਾਲੇ ਵਿਵਾਦ ਹੈ। ਉਨ੍ਹਾਂ ਦੱਸਿਆ ਕਿ ਲਲਿਤੰਮਾ ਦੀ ਮਦਦ ਲਈ ਉੱਥੇ ਕੋਈ ਨਹੀਂ ਸੀ, ਇਸ ਲਈ ਉਨ੍ਹਾਂ ਨੇ ਪਤੀ ਦਾ ਅੰਤਿਮ ਸੰਸਕਾਰ ਖੁਦ ਹੀ ਕਰ ਦਿੱਤਾ। ਕਾਂਤ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹਨ ਪਰ ਹਰ ਪਹਿਲੂ ਤੋਂ ਜਾਂਚ ਤੋਂ ਬਾਅਦ ਉਸ ਨੂੰ ਕਿਸੇ ਸਾਜਿਸ਼ ਦਾ ਖ਼ਦਸ਼ਾ ਨਹੀਂ ਲੱਗ ਰਿਹਾ।


DIsha

Content Editor

Related News