PSLV ਦੇ 50ਵੇਂ ਮਿਸ਼ਨ ਤੋਂ ਪਹਿਲਾਂ ਇਸਰੋ ਚੀਫ ਸੀਵਾਨ ਤਿਰੂਪਤੀ ਬਾਲਾਜੀ ਦੀ ਸ਼ਰਨ ''ਚ

12/10/2019 6:03:15 PM

ਤਿਰੂਮਲਾ (ਆਂਧਰਾ ਪ੍ਰਦੇਸ਼)— ਪੀ.ਐੱਸ.ਐੱਲ.ਵੀ. ਦੇ 50ਵੇਂ ਸਪੇਸ ਮਿਸ਼ਨ ਦੇ ਲਾਂਚ ਤੋਂ ਪਹਿਲਾਂ ਇਸਰੋ ਦੇ ਚੇਅਰਮੈਨ ਡਾ. ਕੇ. ਸੀਵਾਨ ਮੰਗਲਵਾਰ ਸਵੇਰੇ ਤਿਰੂਪਤੀ ਬਾਲਾਜੀ ਮੰਦਰ ਦੇ ਦਰਸ਼ਨ ਕਰਨ ਪੁੱਜੇ। ਪੀ.ਐੱਸ.ਐੱਲ.ਵੀ.-ਸੀ 48 ਬੁੱਧਵਾਰ ਨੂੰ ਲਾਂਚ ਹੋਣ ਵਾਲਾ ਹੈ। ਇਹ ਲਾਂਚ ਸ਼੍ਰੀਹਰਿਕੋਟਾ ਤੋਂ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤਾ ਜਾਣਾ ਹੈ। ਮੀਡੀਆ ਨਾਲ ਗੱਲਬਾਤ 'ਚ ਸੀਵਾਨ ਨੇ ਕਿਹਾ ਕਿ ਪੀ.ਐੱਸ.ਐੱਲ.ਵੀ. ਸੀ-48 ਇਸਰੋ ਲਈ ਇਕ ਇਤਿਹਾਸਕ ਉਪਲੱਬਧੀ ਹੈ, ਕਿਉਂਕਿ ਇਹ ਪੀ.ਐੱਸ.ਐੱਲ.ਵੀ. ਦਾ 50ਵਾਂ ਅਤੇ ਸ਼੍ਰੀਹਰਿਕੋਟਾ ਤੋਂ ਹੋਣ ਵਾਲਾ 75ਵਾਂ ਲਾਂਚ ਹੋਵੇਗਾ। ਇਸਰੋ ਪੀ.ਐੱਸ.ਐੱਲ.ਵੀ.-ਸੀ48 ਦੇ RISAT-2BR1 ਸੈਟੇਲਾਈਟ ਦੇ ਲਾਂਚ ਦੀ ਵੀ ਤਿਆਰੀ ਕਰ ਰਿਹਾ ਹੈ।

PunjabKesariਇਸ ਉਡਾਣ 'ਚ ਪੀ.ਐੱਸ.ਐੱਲ.ਵੀ.-ਸੀ 48 ਆਪਣੇ ਨਾਲ 9 ਕਸਟਮਰ ਸੈਟੇਲਾਈਟ ਵੀ ਲੈ ਕੇ ਜਾਵੇਗਾ। ਇਨ੍ਹਾਂ 'ਚੋਂ ਇਜ਼ਰਾਈਲ, ਇਟਲੀ, ਜਾਪਾਨ ਦਾ ਇਕ-ਇਕ ਸੈਟੇਲਾਈਟ ਅਤੇ 6 ਅਮਰੀਕਾ ਦੇ ਸੈਟੇਲਾਈਟ ਹਨ। ਪੀ.ਐੱਸ.ਐੱਲ.ਵੀ.-ਸੀ 48 ਦਾ ਕਾਊਂਟਡਾਊਨ ਬੁੱਧਵਾਰ ਦੁਪਹਿਰ 1.25 ਤੋਂ ਸ਼ੁਰੂ ਹੋਵੇਗਾ। RISAT-2BR1 ਸਮੇਤ ਇਹ ਸੈਟੇਲਾਈਟ ਦੁਪਹਿਰ 3.25 'ਤੇ ਲਾਂਚ ਕੀਤੇ ਜਾਣਗੇ।

ਇਸਰੋ ਅਨੁਸਾਰ, RISAT-2BR1ਇਕ ਰਾਡਾਰ ਇਮੇਜਿੰਗ ਅਰਥ ਆਬਰਜਰਵੇਸ਼ਨ ਸੈਟੇਲਾਈਟ ਹੈ, ਜਿਸ ਦਾ ਭਾਰ 628 ਕਿਲੋ ਹੈ। ਇਸ ਨੂੰ ਧਰਤੀ ਦੇ ਪੰਧ 'ਚ 576 ਕਿਲੋਮੀਟਰ ਉੱਪਰ 37 ਡਿਗਰੀ ਦੇ ਝੁਕਾਅ ਨਾਲ ਸਥਾਪਤ ਕੀਤਾ ਜਾਵੇਗਾ।


DIsha

Content Editor

Related News