ਠਾਣੇ ’ਚ ਦੇਹ ਵਪਾਰ ਦੇ ਗਿਰੋਹਾਂ ਦਾ ਪਰਦਾਫਾਸ਼, 9 ਔਰਤਾਂ ਨੂੰ ਬਚਾਇਆ

Wednesday, Oct 09, 2024 - 07:53 PM (IST)

ਠਾਣੇ (ਏਜੰਸੀ)- ਠਾਣੇ ਪੁਲਸ ਨੇ ਦੇਹ ਵਪਾਰ ’ਚ ਸ਼ਾਮਲ 2 ਗਿਰੋਹਾਂ ਦਾ ਪਰਦਾਫਾਸ਼ ਕੀਤਾ ਅਤੇ ਥਾਈਲੈਂਡ ਦੀਆਂ 2 ਔਰਤਾਂ ਸਮੇਤ 9 ਔਰਤਾਂ ਨੂੰ ਛੁਡਾਇਆ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਨਰਾਤਿਆਂ ਦੌਰਾਨ ਨਾਬਾਲਗ ਨਾਲ ਸਮੂਹਿਕ ਜਬਰ-ਜ਼ਿਨਾਹ, ਬਦਮਾਸ਼ਾਂ ਨੂੰ ਵੇਖ ਕੁੜੀ ਨੂੰ ਇਕੱਲਾ ਛੱਡ ਭੱਜੇ ਦੋਸਤ

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ’ਚ ਥਾਈਲੈਂਡ ਦੀ ਇਕ ਔਰਤ ਸਮੇਤ ਕੁਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏ. ਐੱਸ. ਆਈ. ਸੁਨੀਲ ਤਰਮਾਲੇ ਨੇ ਦੱਸਿਆ ਕਿ ਇਕ ਮਾਲ ਦੇ ਅੰਦਰ ਸਪਾ ਸੈਂਟਰ ’ਚ ਦੇਹ ਵਪਾਰ ਦੀ ਸੂਚਨਾ ਮਿਲਣ ’ਤੇ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਨੇ ਉਸ ਜਗ੍ਹਾ ’ਤੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਦੇਹ ਵਪਾਰ ਗਿਰੋਹ ਨੂੰ ਚਲਾਉਣ ਵਾਲੀਆਂ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੇ ਖ਼ਿਲਾਫ਼ ਭਾਰਤੀ ਨਿਆਂ ਕੋਡ (ਬੀ.ਐੱਨ.ਐੱਸ) ਦੀ ਧਾਰਾ 143 (ਮਨੁੱਖੀ ਤਸਕਰੀ) ਅਤੇ ਇਮੋਰਲ ਟਰੈਫਿਕ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਕਪੂਰਬਾਵੜੀ ਪੁਲਸ ਸਟੇਸ਼ਨ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਰਿੰਗ ਛੁਡਵਾਈਆਂ ਗਈਆਂ ਔਰਤਾਂ ਤੋਂ ਸੈਕਸ ਵਰਕਰ ਵਜੋਂ ਕੰਮ ਕਰਵਾਇਆ ਜਾਂਦਾ ਸੀ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚੋਂ 2 ਹਿੰਦੂ ਵਪਾਰੀ ਅਗਵਾ, ਗੈਂਗਸਟਰਾਂ ਨੇ ਰੱਖੀ ਇਹ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News