ਭਾਰਤ ਨੇ ਪੈਗੰਬਰ ਵਿਵਾਦ ’ਤੇ ਦਿੱਤਾ ਜਵਾਬ, ਕਿਹਾ- ਇਸਲਾਮੀ ਸਮੂਹ ਦੀ ਟਿੱਪਣੀ ‘ਸੌੜੀ ਸੋਚ ਵਾਲੀ’

06/06/2022 12:40:41 PM

ਨੈਸ਼ਨਲ ਡੈਸਕ- ਪੈਗੰਬਰ ਮੁਹੰਮਦ ਖ਼ਿਲਾਫ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਵਿਵਾਦਿਤ ਟਿੱਪਣੀ ਦਰਮਿਆਨ ਵੱਖ-ਵੱਖ ਦੇਸ਼ਾਂ ਵਲੋਂ ਆਲੋਚਨਾ ਕੀਤੀ ਗਈ ਹੈ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲਾ ਨੇ ਜਵਾਬ ਦਿੱਤਾ ਹੈ। ਮੰਤਰਾਲਾ ਨੇ ਸਾਰਿਆਂ ਨੂੰ ਆਸਥਾ ਅਤੇ ਧਰਮਾਂ ਦਾ ਸਨਮਾਨ ਕੀਤੇ ਜਾਣ ਦੀ ਅਪੀਲ ਕੀਤੀ। ਮੰਤਰਾਲਾ ਨੇ ਵਿਵਾਦਿਤ ਬਿਆਨ ’ਤੇ ਮੁਸਲਿਮ ਰਾਸ਼ਟਰਾਂ ਦੇ ਇਕ ਸਮੂਹ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਖਾਰਜ ਕਰ  ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਗੈਰ-ਵਾਜਬ ਅਤੇ ਤੰਗ ਸੋਚ ਵਾਲੀਆਂ ਹੈ।

ਭਾਰਤ ਨੇ ਮੁਸਲਿਮ ਦੇਸ਼ਾਂ ਦੇ ਸੰਗਠਨ ਇਸਲਾਮਿਕ ਸਹਿਯੋਗ ਸੰਗਠਨ (ਓ. ਆਈ. ਸੀ.) ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਇਕ ਟਵੀਟ ’ਚ ਸੰਗਠਨ ਵਲੋਂ ਲਿਖਿਆ ਗਿਆ ਕਿ ਓ. ਆਈ. ਸੀ. ਦੇ ਜਨਰਲ ਸਕੱਤਰ ਨੇ ਪੈਗੰਬਰ ਮੁਹੰਮਦ ਪ੍ਰਤੀ ਭਾਰਤ ਦੇ ਸੱਤਾਧਾਰੀ ਦਲ ਦੇ ਇਕ ਆਗੂ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ। ਓਧਰ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਓ. ਆਈ. ਸੀ. ਦੀ ਟਿੱਪਣੀ ਨੂੰ ਖਾਰਜ ਕਰ ਦਿੱਤਾ ਹੈ। ਇਕ ਬਿਆਨ ’ਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਓ. ਆਈ. ਸੀ. ਸਕੱਤੇਰਤ ਵਲੋਂ ਕੀਤੀ ਗਈ ਸੋੜੀ ਸੋਚ ਵਾਲੀ ਟਿੱਪਣੀ ਨੂੰ ਖਾਰਜ ਕਰਦਾ ਹੈ। ਭਾਰਤ ਸਰਕਾਰ ਸਾਰੇ ਧਰਮਾਂ ਦਾ ਸਰਵਉੱਚ ਸਨਮਾਨ ਦਿੰਦੀ ਹੈ। ਦੱਸਣਯੋਗ ਹੈ ਕਿ ਪੈਗੰਬਰ ਮੁਹੰਮਦ ’ਤੇ ਵਿਵਾਦਿਤ ਟਿੱਪਣੀ ਲਈ ਜ਼ਿੰਮੇਵਾਰ ਦੋ ਨੇਤਾਵਾਂ-ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਖ਼ਿਲਾਫ਼ ਸਖ਼ਤ ਕਾਰਵਾਈ ਕਰ ਚੁੱਕੀ ਹੈ। ਭਾਜਪਾ ਨੇ ਦੋਹਾਂ ਨੇਤਾਵਾਂ ਨੂੰ ਐਤਵਾਰ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ।


Tanu

Content Editor

Related News