ਕਸ਼ਮੀਰ ''ਚ ਡਰੱਗ ਤਸਕਰਾਂ ਦੀ 2.1 ਕਰੋੜ ਰੁਪਏ ਦੀ ਜਾਇਦਾਦ ਜ਼ਬਤ

Monday, Aug 28, 2023 - 02:02 PM (IST)

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੁਲਸ ਨੇ ਚਾਲੂ ਸਾਲ ਦੌਰਾਨ ਡਰੱਗ ਤਸਕਰਾਂ ਦੀ ਕਰੀਬ 2.1 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ। ਬਾਰਾਮੂਲਾ ਪੁਲਸ ਨੇ ਤਿੰਨ ਰਿਹਾਇਸ਼ੀ ਘਰ, ਕਰੀਬ 90.02 ਲੱਖ ਮੁੱਲ ਦੇ ਤਿੰਨ ਨਿੱਜੀ ਵਾਹਨ ਅਤੇ ਗਭਗ 1.2 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਨਾਰਕੋਟਿਕ ਡਰੱਗ ਅਤੇ ਮੁੜ ਪ੍ਰਭਾਵੀ ਪਦਾਰਥ ਐਕਟ (ਐੱਨ.ਡੀ.ਪੀ.ਐੱਸ.) 1985 ਦੀ ਧਾਰਾ ਦੇ ਅਧੀਨ ਪੱਟਨ, ਕ੍ਰੇਰੀ, ਕਮਲਕੋਟ ਉੜੀ ਅਤੇ ਨਾਂਬਲਾ ਉੜੀ ਬਾਰਾਮੂਲਾ 'ਚ ਡਰੱਗ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ। 

ਇਹ ਵੀ ਪੜ੍ਹੋ : ਸਵੱਛ ਹਵਾ ਸਰਵੇਖਣ ਦੇ ਅਧੀਨ ਚੋਟੀ ਦੀ ਰੈਂਕਿੰਗ ਵਾਲੇ ਸ਼ਹਿਰਾਂ 'ਚ ਸ਼੍ਰੀਨਗਰ ਸ਼ਾਮਲ

ਬਾਰਾਮੂਲਾ ਪੁਲਸ ਦੀ ਇਸ ਕਾਰਵਾਈ ਨਾਲ ਨਸ਼ੀਲੀ ਦਵਾਈਆਂ ਦੇ ਕਾਰੋਬਾਰ ਦੇ ਵਿੱਤੀ ਪਹਿਲੂ ਨੂੰ ਬਹੁਤ ਨੁਕਸਾਨ ਹੋਇਆ। ਬਾਰਾਮੂਲਾ ਪੁਲਸ ਦੇ ਇਸ ਕਦਮ ਦੀ ਆਮ ਜਨਤਾ ਵਲੋਂ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਉਹ ਇਸ ਗੱਲ ਤੋਂ ਖੁਸ਼ ਹਨ ਕਿ ਡਰੱਗ ਤਸਕਰਾਂ ਤੋਂ ਸਖ਼ਤ ਤੋਂ ਸਖ਼ਤ ਤਰੀਕੇ ਨਾਲ ਨਿਪਟਿਆ ਜਾ ਰਿਹਾ ਹੈ। ਬਾਰਾਮੂਲਾ ਪੁਲਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਮੁਕਤ ਮਾਹੌਲ ਯਕੀਨੀ ਕਰਨ ਲਈ ਨਸ਼ੀਲੀ ਦਵਾਈਆਂ ਦੇ ਤਸਕਰਾਂ ਬਾਰੇ ਕੋਈ ਵੀ ਜਾਣਕਾਰੀ ਪੁਲਸ ਨਾਲ ਸਾਂਝੀ ਕਰਨ ਅਤੇ ਉਨ੍ਹਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਸੁਰੱਖਿਅਤ ਰੱਖੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News