ਜ਼ਮੀਨ ਖ਼ਾਤਰ ਪੁੱਤਰ ਨੇ ਕਮਾਇਆ ਕਹਿਰ, ਪਿਓ ਨੂੰ ਦਰੱਖ਼ਤ ਨਾਲ ਬੰਨ੍ਹ ਦਿੱਤੀ ਦਰਦਨਾਕ ਮੌਤ

Saturday, Nov 28, 2020 - 04:17 PM (IST)

ਜ਼ਮੀਨ ਖ਼ਾਤਰ ਪੁੱਤਰ ਨੇ ਕਮਾਇਆ ਕਹਿਰ, ਪਿਓ ਨੂੰ ਦਰੱਖ਼ਤ ਨਾਲ ਬੰਨ੍ਹ ਦਿੱਤੀ ਦਰਦਨਾਕ ਮੌਤ

ਬਾਰਾਬੰਕੀ— ਅੱਜ ਦੇ ਸਮੇਂ ਰਿਸ਼ਤਿਆਂ 'ਚ ਮੋਹ ਖਤਮ ਹੀ ਹੋ ਗਿਆ ਹੈ। ਕੁਝ ਗਜ਼ ਜ਼ਮੀਨ ਲਈ ਖੂਨ ਸਫੈਦ ਹੋ ਗਏ ਹਨ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਇਕ ਕਲਯੁੱਗੀ ਪੁੱਤਰ ਨੇ ਆਪਣੇ ਪਤਨੀ ਨਾਲ ਮਿਲ ਕੇ ਪਿਤਾ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਗਰਦਨ ਵੱਢ ਦਿੱਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਲਯੁੱਗੀ ਪੁੱਤਰ ਆਪਣੇ ਪਿਤਾ ਦੀ ਜ਼ਮੀਨ ਅਤੇ ਜਾਇਦਾਦ ਆਪਣੇ ਨਾਂ ਲਿਖਣ 'ਤੇ ਦਬਾਅ ਬਣਾ ਰਿਹਾ ਸੀ ਅਤੇ ਇਸ ਗੱਲ ਨੂੰ ਲੈ ਕੇ ਅਕਸਰ ਦੋਹਾਂ ਵਿਚਾਲੇ ਝਗੜਾ ਹੁੰਦਾ ਸੀ।

ਇਸ ਸਨਸਨੀਖੇਜ਼ ਵਾਰਦਾਤ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੋਸ਼ੀ ਪੁੱਤਰ ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਆਪਣੀ ਪਤਨੀ ਨਾਲ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੋਸ਼ੀ ਪੁੱਤਰ ਅਤੇ ਨੂੰਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਦਰਅਸਲ ਇਹ ਮਾਮਲਾ ਬਾਰਾਬੰਕੀ ਜ਼ਿਲ੍ਹੇ ਦੇ ਫਤਿਹਾਪੁਰ ਪਿੰਡ ਦਾ ਹੈ। ਇੱਥੇ 55 ਸਾਲਾ ਗੌਤਮ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਗੌਤਮ ਦਾ ਪੁੱਤਰ ਆਪਣੇ ਪਿਤਾ ਦੀ ਜ਼ਮੀਨ ਨੂੰ ਆਪਣੇ ਨਾਂ ਕਰਵਾਉਣ ਦਾ ਦਬਾਅ ਕਾਫੀ ਦਿਨਾਂ ਤੋਂ ਬਣਾ ਰਿਹਾ ਸੀ, ਜਿਸ 'ਚ ਸਫ਼ਲ ਨਹੀਂ ਹੋ ਸਕਿਆ ਸੀ। ਸ਼ੁੱਕਰਵਾਰ ਨੂੰ ਇਕ ਵਾਰ ਫਿਰ ਤੋਂ ਪਿਤਾ ਅਤੇ ਪੁੱਤਰ 'ਚ ਜ਼ਮੀਨ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਪੁੱਤਰ ਆਪਣੇ ਪਿਤਾ ਨੂੰ ਘਰ ਦੇ ਬਾਹਰ ਲੱਗੇ ਦਰੱਖ਼ਤ ਤਕ ਘਸੀੜ ਕੇ ਲੈ ਗਿਆ ਅਤੇ ਦਰੱਖ਼ਤ ਨਾਲ ਬੰਨ੍ਹ ਦਿੱਤਾ। ਫਿਰ ਗੁੱਸੇ 'ਚ ਆ ਕੇ ਪਿਤਾ 'ਤੇ ਤੇਜ਼ਧਾਰ ਚਾਕੂ ਨਾਲ ਗਰਦਨ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਗੌਤਮ ਦੀ ਮੌਕੇ 'ਤੇ ਹੀ ਮੌਤ ਹੋ ਗਈ।


author

Tanu

Content Editor

Related News