ਜਾਇਦਾਦ ਪਿੱਛੇ ਪਿਓ ਹੀ ਬਣ ਗਿਆ ਹੈਵਾਨ ! ਆਪਣੇ ਹੀ ਪੁੱਤ ਨਾਲ ਕੀਤਾ ਅਜਿਹਾ ਕਾਰਾ ਕਿ ਜਾਣ ਕੰਬ ਜਾਏਗੀ ਰੂਹ

Saturday, May 09, 2026 - 12:24 PM (IST)

ਜਾਇਦਾਦ ਪਿੱਛੇ ਪਿਓ ਹੀ ਬਣ ਗਿਆ ਹੈਵਾਨ ! ਆਪਣੇ ਹੀ ਪੁੱਤ ਨਾਲ ਕੀਤਾ ਅਜਿਹਾ ਕਾਰਾ ਕਿ ਜਾਣ ਕੰਬ ਜਾਏਗੀ ਰੂਹ

ਗ੍ਰੇਟਰ ਨੋਇਡਾ- ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਕਸਨਾ ਇਲਾਕੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ 'ਤੇ ਆਪਣੇ ਹੀ 13 ਸਾਲਾ ਪੁੱਤਰ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਪੁਲਸ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਪ੍ਰਾਪਰਟੀ ਵਿਵਾਦ 'ਚ ਆਪਣੇ ਪਰਿਵਾਰ ਦੇ ਲੋਕਾਂ ਨੂੰ ਫਸਾਉਣ ਦੀ ਸਾਜਿਸ਼ ਦੇ ਅਧੀਨ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ 7 ਮਈ ਨੂੰ, ਕਾਸਨਾ ਪੁਲਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਇਕ 13 ਸਾਲਾ ਮੁੰਡਾ ਲਾਪਤਾ ਹੋ ਗਿਆ ਹੈ। ਜਾਣਕਾਰੀ ਮਿਲਣ 'ਤੇ ਪੁਲਸ ਨੇ ਤੁਰੰਤ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ, ਪੁਲਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਅਤੇ ਸਥਾਨਕ ਬੱਚਿਆਂ ਤੋਂ ਪੁੱਛਗਿੱਛ ਕੀਤੀ।

ਇਸ ਦੌਰਾਨ ਪਤਾ ਲੱਗਾ ਕਿ ਲਾਪਤਾ ਮੁੰਡਾ ਆਖ਼ਰੀ ਵਾਰ ਆਪਣੇ ਪਿਤਾ ਨਾਲ ਕਾਰ 'ਚ ਜਾਂਦਾ ਹੋਇਆ ਦੇਖਆ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਬੱਚੇ ਦੇ ਪਿਤਾ ਤੋਂ ਪੁੱਛ-ਗਿੱਛ ਕੀਤੀ। ਸ਼ੁਰੂਆਤ 'ਚ ਉਸ ਨੇ ਪੁਲਸ ਨੇ ਦੱਸਿਆ ਕਿ ਉਸ ਦਾ ਬੇਟਾ ਗੁਲਸਿਤਾਨਪੁਰ ਪਿੰਡ 'ਚ ਉਸ ਦੇ ਦੋਸਤ ਕੋਲ ਹੈ ਅਤੇ ਉਹ ਪੁਲਸ ਨੂੰ ਉੱਥੋਂ ਲਿਜਾ ਕੇ ਬੱਚੇ ਨੂੰ ਬਰਾਮਦ ਕਰਵਾ ਦੇਵੇਗਾ। ਹਾਲਾਂਕਿ ਪੁੱਛ-ਗਿੱਛ ਦੌਰਾਨ ਦੋਸ਼ੀ ਲਗਾਤਾਰ ਪੁਲਸ ਨੂੰ ਗੁੰਮਰਾਹ ਕਰਦਾ ਰਿਹਾ। ਇਸ ਵਿਚ ਦੇਰ ਸ਼ਾਮ ਕਾਸਨਾ ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਲਾਪਤਾ ਬੱਚੇ ਦੀ ਲਾਸ਼ ਸਿਰਸਾ ਪਿੰਡ ਸਥਿਤ 6 ਪਰਸੈਂਟ ਕਾਲੋਨੀ ਕੋਲ ਇਕ ਤਾਲਾਬ 'ਚੋਂ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਬੱਚੇ ਦੇ ਪਿਤਾ ਨੇ ਹੀ ਆਪਣੇ ਪੁੱਤ ਦਾ ਕਤਲ ਕੀਤਾ ਅਤੇ ਲਾਸ਼ ਨੂੰ ਤਾਲਾਬ 'ਚ ਸੁੱਟ ਦਿੱਤਾ। ਪੁਲਸ ਨੇ ਕਿਹਾ ਕਿ ਦੋਸ਼ੀ ਆਪਣੇ ਪਰਿਵਾਰ ਦੇ ਕੁਝ ਲੋਕਾਂ ਨੂੰ ਪ੍ਰਾਪਰਟੀ ਵਿਵਾਦ 'ਚ ਫਸਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਇਸ ਖ਼ੌਫਨਾਕ ਅਪਰਾਧ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News