ਕਾਰ ਬੰਬ ਧਮਾਕੇ ਨਾਲ ਕੰਬਿਆ ਕੋਲੰਬੀਆ! ਨਵੇਂ ਰਾਸ਼ਟਰਪਤੀ ਦੇ ਅਹੁਦਾ ਸੰਭਾਲਦਿਆਂ ਹੀ ਫੈਲੀ ਦਹਿਸ਼ਤ
Sunday, Aug 09, 2026 - 09:22 AM (IST)
ਕੈਲੀ, ਕੋਲੰਬੀਆ (ਏਪੀ) - ਕੋਲੰਬੀਆ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਕੰਜ਼ਰਵੇਟਿਵ ਨੇਤਾ ਅਬੇਲਾਰਡੋ ਡੇ ਲਾ ਐਸਪ੍ਰੀਏਲਾ ਦੇ ਵਜੋਂ ਸਹੁੰ ਚੁੱਕਣ ਤੋਂ ਇੱਕ ਦਿਨ ਬਾਅਦ ਸ਼ਨੀਵਾਰ ਨੂੰ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਇੱਕ ਕਾਰ ਬੰਬ ਧਮਾਕਾ ਹੋ ਗਿਆ। ਫੌਜ ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਫੌਜ ਨੇ ਦੋਸ਼ ਲਗਾਇਆ ਕਿ ਇਹ ਹਮਲਾ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਆਫ਼ ਕੋਲੰਬੀਆ (FARC) ਦੇ ਦੋ ਬਾਗੀ ਧੜਿਆਂ ਵਲੋਂ ਕੀਤਾ ਗਿਆ ਹੈ। ਇਨ੍ਹਾਂ ਸਮੂਹਾਂ ਨੇ FARC ਅਤੇ ਕੋਲੰਬੀਆ ਸਰਕਾਰ ਵਿਚਕਾਰ ਲਗਭਗ ਇੱਕ ਦਹਾਕਾ ਪਹਿਲਾਂ ਹੋਏ ਸ਼ਾਂਤੀ ਸਮਝੌਤੇ ਨੂੰ ਸਵੀਕਾਰ ਨਹੀਂ ਕੀਤਾ ਹੈ।
ਪੜ੍ਹੋ ਇਹ ਵੀ - ਜੰਗਲੀ ਇਲਾਕੇ 'ਚ ਕ੍ਰੈਸ਼ ਹੋਇਆ ਜਹਾਜ਼, 4 ਲੋਕਾਂ ਦੀ ਮੌਤ, ਬ੍ਰਾਜ਼ੀਲ 'ਚ ਵਾਪਰਿਆ ਹਾਦਸਾ
ਇਹ ਧਮਾਕਾ ਦੇਸ਼ ਦੇ ਦੱਖਣ-ਪੱਛਮੀ ਖੇਤਰ ਦੀ ਇੱਕ ਪ੍ਰਮੁੱਖ ਸੜਕ, ਪੈਨ-ਅਮਰੀਕਨ ਹਾਈਵੇਅ 'ਤੇ ਇੱਕ ਟੋਲ ਪਲਾਜ਼ਾ 'ਤੇ ਹੋਇਆ। ਫੌਜ ਨੇ ਕਿਹਾ ਕਿ ਹਮਲੇ ਵਿੱਚ ਦੋ ਸੁਰੱਖਿਆ ਕਰਮਚਾਰੀ ਮਾਮੂਲੀ ਜ਼ਖਮੀ ਹੋਏ ਹਨ। ਇੱਕ ਸੁਰੱਖਿਆ ਗਾਰਡ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਥਾਂ 'ਤੇ ਧਮਾਕਾ ਹੋਇਆ ਸੀ, ਉਥੇ ਇੱਕ ਵਿਅਕਤੀ ਉਸ ਕਾਰ ਨੂੰ ਛੱਡ ਕੇ ਮੋਟਰਸਾਈਕਲ 'ਤੇ ਭੱਜ ਗਿਆ ਸੀ। ਦੇਸ਼ ਦੀ ਟਰਾਂਸਪੋਰਟ ਮੰਤਰੀ, ਐਲਸਾ ਨੋਗੁਏਰਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਖੇਤਰ ਵਿੱਚ ਆਵਾਜਾਈ ਨੂੰ ਬਹਾਲ ਕਰਨ ਲਈ ਯਤਨ ਜਾਰੀ ਹਨ। ਰਾਜਨੀਤੀ ਵਿੱਚ ਨਵੇਂ 48 ਸਾਲਾ ਵਕੀਲ ਅਤੇ ਕਾਰੋਬਾਰੀ ਡੇ ਲਾ ਐਸਪ੍ਰੀਏਲਾ ਨੇ ਜੂਨ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਪ੍ਰਗਤੀਸ਼ੀਲ ਸੋਚ ਵਾਲੇ ਸੈਨੇਟਰ ਅਤੇ ਸਾਬਕਾ ਰਾਸ਼ਟਰਪਤੀ ਗੁਸਤਾਵੋ ਪੈਟਰੋ ਦੇ ਸਹਿਯੋਗੀ ਇਵਾਨ ਸੇਪੇਡਾ ਨੂੰ ਥੋੜ੍ਹੇ ਫਰਕ ਨਾਲ ਹਰਾਇਆ ਸੀ।
ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
