ਜੰਮੂ ਦੇ ਵਪਾਰ ਸੰਘ ਦੇ ਪ੍ਰਮੁੱਖ ਨੇ ਫੜਿਆ AAP ਪਾਰਟੀ ਦਾ ਪੱਲਾ

Saturday, Apr 30, 2022 - 05:19 PM (IST)

ਜੰਮੂ ਦੇ ਵਪਾਰ ਸੰਘ ਦੇ ਪ੍ਰਮੁੱਖ ਨੇ ਫੜਿਆ AAP ਪਾਰਟੀ ਦਾ ਪੱਲਾ

ਜੰਮੂ (ਭਾਸ਼ਾ)– ਜੰਮੂ ਦੇ ਇਕ ਪ੍ਰਮੁੱਖ ਵਪਾਰ ਸੰਘ ਦੇ ਨੇਤਾ ਆਪਣੇ ਸਮਰਥਕਾਂ ਨਾਲ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋ ਗਏ। ਪਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਬਕਾ ਵਿਧਾਇਕ ਬਲਵੰਤ ਸਿੰਘ ਮਨਕੋਟੀਆ ਅਤੇ ਜ਼ਿਲ੍ਹਾ ਵਿਕਾਸ ਪਰੀਸ਼ਦ  (ਡੀ. ਡੀ. ਸੀ.) ਦੇ ਮੈਂਬਰ ਤਰਨਜੀਤ ਸਿੰਘ ਟੋਨੀ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ’ਚ ਸੋਮਨਾਥ ਆਪਣੇ 50 ਸਮਰਥਕਾਂ ਨਾਲ ‘ਆਪ’ ’ਚ ਸ਼ਾਮਲ ਹੋਏ। 

ਮਨਕੋਟੀਆ ਨੇ ਕਿਹਾ, ‘‘ਸੋਮਨਾਥ ਪਿਛਲੇ 40 ਸਾਲਾਂ ਤੋਂ ਇਕ ਸਰਗਰਮ ਟਰੇਡ ਯੂਨੀਅਰ ਆਗੂ ਹਨ ਅਤੇ ਉਨ੍ਹਾਂ ਦੇ ‘ਆਪ’ ’ਚ ਸ਼ਾਮਲ ਹੋਣ ਨਾਲ ਪਾਰਟੀ ਦੀ ਵਪਾਰ ਵਿੰਗ ਮਜ਼ਬੂਤ ਹੋਵੇਗੀ।’’ ਉਨ੍ਹਾਂ ਅੱਗੇ ਕਿਹਾ ਕਿ ਸੋਮਨਾਥ ਆਪਣੇ ਤਜਰਬੇ ਦਾ ਇਸਤੇਮਾਲ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ’ਚ ਕਰਨਗੇ।


author

Tanu

Content Editor

Related News