ਸ਼ਿਮਲੇ ਨੂੰ 'ਸਮਾਰਟ ਸਿਟੀ' ਬਣਾਉਣ ਲਈ ਮਿਲੀ 28 ਪ੍ਰੋਜੈਕਟਾਂ ਨੂੰ ਮਨਜ਼ੂਰੀ

11/01/2019 2:44:27 PM

ਸ਼ਿਮਲਾ—ਸਮਾਰਟ ਸਿਟੀ ਸ਼ਿਮਲੇ ਲਈ 350 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਬੋਰਡ ਆਫ ਡਾਇਰੈਕਟਰਾਂ ਦੀ ਅਹਿਮ ਮੀਟਿੰਗ 'ਚ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ। ਮੁੱਖ ਸਕੱਤਰ ਸ਼੍ਰੀਕਾਂਤ ਬਾਲਦੀ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਸ਼ਿਮਲਾ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਪਹਿਲੇ ਪੜਾਅ 'ਚ 28 ਮੁੱਖ ਪ੍ਰੋਜੈਕਟਾਂ 'ਤੇ ਕੰਮ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ। ਅਜਿਹੇ 'ਚ ਹੁਣ 31 ਮਾਰਚ 2020 ਤੋਂ ਪਹਿਲਾ ਸਬੰਧਿਤ ਵਿਭਾਗ ਟੇਂਡਰ ਪ੍ਰਕਿਰਿਆ ਵੀ ਪੂਰੀ ਕਰੇਗੀ। ਉਸ ਤੋਂ ਬਾਅਦ ਸੁਚਾਰੂ ਰੂਪ ਨਾਲ ਸਮਾਰਟ ਸਿਟੀ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਿਮਲਾ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਪਹਿਲੇ ਪੜਾਅ 'ਚ 350 ਕਰੋੜ ਰੁਪਏ ਦੀ ਰਾਸ਼ੀ ਨਾਲ ਕੰਮ ਸ਼ੁਰੂ ਹੋਣਾ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਨਗਰ ਨਿਗਮ ਦੀ ਮਹੀਨਾਵਰ ਬੈਠਕ 'ਚ ਸਮਾਰਟ ਸਿਟੀ ਦੇ 28 ਮੁੱਖ ਪ੍ਰੋਜੈਕਟਾਂ 'ਤੇ ਪ੍ਰੈਜੈਟੇਸ਼ਨ ਵੀ ਦਿੱਤੀ ਜਾ ਚੁੱਕੀ ਹੈ, ਜਿਸ 'ਚ ਮੁੱਖ ਰੂਪ ਨਾਲ ਸ਼ਹਿਰ 'ਚ ਐਸਕਲੇਟਰ, ਪਾਰਕਿੰਗ, ਫੁੱਟਪਾਥ, ਫੁੱਟਬ੍ਰਿਜ ਅਤੇ ਫਲਾਈਓਵਰ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਲਈ ਐਸਟੀਮੇਟ ਤਸਵੀਰਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਨੂੰ ਬੀ. ਓ. ਡੀ. ਨੇ ਮਨਜੂਰੀ ਦਿੱਤੀ। ਸ਼ਿਮਲਾ ਸਮਾਰਟ ਸਿਟੀ ਤਹਿਤ 53 ਪ੍ਰੋਜੈਕਟਾਂ 'ਤੇ ਕੰਮ ਹੋਣਾ ਹੈ ਪਰ ਐੱਨ. ਜੀ. ਟੀ. ਦੇ ਆਦੇਸ਼ਾਂ ਮੁਤਾਬਕ ਸਿਰਫ 28 'ਤੇ ਹੀ ਕੰਮ ਹੋ ਸਕਿਆ ਹੈ। ਇਸ ਤੋਂ ਇਲਾਵਾ ਸ਼ਿਮਲਾ ਨੂੰ ਸਮਾਰਟ ਸਿਟੀ ਦਾ ਦਰਜਾ 9 ਅਗਸਤ 2017 ਨੂੰ ਮਿਲਿਆ ਸੀ। ਉਸ ਤੋਂ ਬਾਅਦ 1 ਜਨਵਰੀ 2018 ਨੂੰ ਕੰਪਨੀ ਐਕਟ ਤਹਿਤ ਸਮਾਰਟ ਸਿਟੀ ਦਾ ਰਜ਼ਿਸਟ੍ਰੇਸ਼ਨ ਕੀਤਾ ਗਿਆ ਅਤੇ 2905.97 ਕਰੋੜ ਦਾ ਬਜਟ ਪਾਸ ਪ੍ਰਸਤਾਵਿਤ ਹੈ। ਇਸ 'ਚ ਹੁਣ ਤੱਕ ਕੇਂਦਰ ਸਰਕਾਰ ਨੇ 58 ਕਰੋੜ ਅਤੇ ਸੂਬਾ ਸਰਕਾਰ ਨੇ 42 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਸ ਦਾ ਮਤਲਬ ਕੁੱਲ ਮਿਲਾ ਕੇ 100 ਕਰੋੜ ਦੀ ਰਾਸ਼ੀ ਸਮਾਰਟ ਸਿਟੀ ਸ਼ਿਮਲਾ ਨੂੰ ਮਿਲ ਚੁੱਕੀ ਹੈ ਪਰ ਕੰਮ ਜ਼ੀਰੋ ਹੈ। 

ਪ੍ਰੋਜੈਕਟਾਂ ਦਾ ਵੇਰਵਾ-

ਲੋਅਰ ਬਾਜ਼ਾਰ ਤੋਂ ਮਾਲ ਦੀ ਰਾਹ ਹੋਵੇਗੀ ਆਸਾਨ-
ਲੋਅਰ ਬਾਜ਼ਾਰ ਤੋਂ ਮਾਲਰੋਡ, ਲੱਕੜ ਬਾਜ਼ਾਰ ਤੋਂ ਰਿਜ ਮੈਦਾਨ, ਜਾਖੂ ਮੰਦਰ, ਆਕਲੈਂਡ ਟਨਲ ਤੋਂ ਪੁਲਸ ਚੌਕੀ ਲੱਕੜ ਬਾਜ਼ਾਰ ਲਈ ਐਸਕਲੇਟਰ ਲਗਾਏ ਜਾਣਗੇ। ਇਸ ਤੋਂ ਇਲਾਵਾ ਸ਼ਹਿਰ 'ਚ ਜਿੱਥੇ ਵੀ ਸੰਭਾਵਨਾ ਹੋਵੇਗੀ, ਉੱਥੋ ਲਈ ਪਰਿਸ਼ਦ ਸੁਝਾਅ ਦੇ ਸਕਦੇ ਹਨ। ਇਸ ਦੇ ਲਈ 30 ਕਰੋੜ ਦਾ ਬਜਟ ਪ੍ਰਸਤਾਵਿਤ ਹੈ। ਇਸ ਦੇ ਨਾਲ-ਨਾਲ ਕਾਮਬਰਮਿਅਰ ਹੋਟਲ ਤੋਂ ਕ੍ਰਿਸ਼ਣਾਨਗਰ ਤੱਕ ਨਾਲਿਆਂ ਦੀ ਚੈਨੇਲਾਈਜ਼ੇਸ਼ਨ ਬਿਊਟੀਫਿਕੇਸ਼ਨ ਕੀਤੀ ਜਾਵੇਗੀ।

ਸੰਜੌਲੀ-ਆਈ. ਜੀ. ਐੱਮ. ਸੀ. ਤੱਕ ਬਣੇਗਾ ਫੁੱਟਪਾਥ-
ਸੰਜੌਲੀ ਕਸਬੇ ਤੋਂ ਆਈ. ਜੀ. ਐੱਮ. ਸੀ ਤੱਕ ਕਵਰਡ ਫੁੱਟਪਾਥ ਦਾ ਨਿਰਮਾਣ ਕੀਤਾ ਜਾਵੇਗਾ। ਸਮਾਰਟ ਸਿਟੀ ਪ੍ਰੋਜੈਕਟ ਤਹਿਤ ਇਸ ਸੜਕ ਮਾਰਗ 'ਤੇ ਲੋਕਾਂ ਨੂੰ ਚੱਲਣ ਲਈ ਬਿਹਤਰ ਸਹੂਲਤਾਂ ਵੀ ਮਿਲਣਗੀਆਂ। ਵਿਕਾਸਨਗਰ 'ਚ ਸਮਾਰਟ ਸਿਟੀ ਤਹਿਤ ਮਲਟੀ ਸਟੋਰੀ ਪਾਰਕਿੰਗ ਦਾ ਨਿਰਮਾਣ ਕੀਤਾ ਜਾਵੇਗਾ।

ਸੀ. ਸੀ. ਟੀ. ਵੀ. ਕੈਮਰੇ-
ਸ਼ਿਮਲਾ ਸ਼ਹਿਰ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਇਸ ਦੇ ਲਈ 31 ਅਕਤੂਬਰ ਤੱਕ ਟੇਂਡਰ ਕਰ ਦਿੱਤੇ ਜਾਣਗੇ। ਰਾਜਧਾਨੀ 'ਚ ਅਪਰਾਧਿਕ ਘਟਨਾਵਾਂ 'ਤੇ ਵੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਸ਼ਿਮਲਾ ਦੇ ਮਾਲਰੋਡ 'ਚ ਸਾਰੀਆਂ ਦੁਕਾਨਾਂ ਨੂੰ ਇਕੋ ਜਿਹੀ ਲੁੱਕ ਦਿੱਤੀ ਜਾਵੇਗੀ। 

ਅਸੁਰੱਖਿਅਤ ਭਵਨਾਂ ਦੀ ਹੋਵੇਗੀ ਮੁਰੰਮਤ-
ਸਮਾਰਟ ਸਿਟੀ ਪ੍ਰੋਜੈਕਟ ਤਹਿਤ ਛੋਟਾ ਸ਼ਿਮਲਾ ਤਿੱਬਤੀਅਨ ਸਕੂਲ ਦੇ ਨੇੜੇ ਅਸੁਰੱਖਿਅਤ ਭਵਨਾਂ ਦੀ ਮੁਰੰਮਤ ਹੋਵੇਗੀ। ਕਸੁਮਪਟੀ ਪਟਵਾਰਖਾਨੇ ਦੀ ਵੀ ਮੁਰੰਮਤ ਹੋਵੇਗੀ। ਪਦਮ ਦੇਵ ਕੰਪਲੈਕਸ ਦੇ ਨਾਲ ਲੱਗਦੇ ਖੇਤਰਾਂ ਨੂੰ ਸਟੇਬਲ ਕਰਨ ਲਈ ਵੀ ਐਸਟੀਮੇਟ ਰਾਸ਼ੀ 'ਚ ਵੀ ਪ੍ਰਬੰਧ ਕੀਤਾ ਗਿਆ ਹੈ। ਲਿਫਟ, ਵਿਕਾਸਨਗਰ ਅਤੇ ਆਕਲੈਂਡ 'ਚ ਫੁੱਟਓਵਰ ਦਾ ਨਿਰਮਾਣ ਕੀਤਾ ਜਾਵੇਗਾ। ਇਸ 'ਤੇ ਜਲਦੀ ਕੰਮ ਸ਼ੁਰੂ ਹੋਣਗੇ।

ਬੱਚਿਆਂ ਦੇ ਖੇਡਣ ਲਈ ਪਾਰਕਾਂ-
ਰਾਣੀ ਝਾਂਸੀ ਪਾਰਕ, ਬਿਲੋ ਆਸ਼ਿਆਨਾ, ਹੋਟਲ ਮਰੀਨਾ ਦੇ ਨੇੜੇ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਸਰਕੂਲਰ ਰੋਡ 'ਤੇ ਪਾਥ ਦਾ ਨਿਰਮਾਣ ਕੀਤਾ ਜਾਵੇਗਾ। ਢਲੀ 'ਚ ਵੀ ਜਨਤਾ ਦੀ ਸਹੂਲਤ ਲਈ ਪਾਥ ਦਾ ਨਿਰਮਾਣ ਕੀਤਾ ਜਾਵੇਗਾ। ਟਾਲੈਂਡ, ਬੇਨਮੋਰ, ਆਸ਼ਿਆਨਾ ਰਿਜੈਂਸੀ 'ਚ ਜੰਕਸ਼ਨ ਫਲਾਈ ਓਵਰ ਦਾ ਨਿਰਮਾਣ ਕੀਤਾ ਜਾਵੇਗਾ। ਸ਼ਹਿਰ 'ਚ ਕੂੜਾ ਚੁੱਕਣ ਲਈ ਹਰ ਵਾਰਡ ਲਈ ਗਾਰਬੇਜ ਵਾਹਨ ਚਲਾਏ ਜਾਣਗੇ।

ਸਵੀਪਿੰਗ ਮਸ਼ੀਨ ਨਾਲ ਹੋਵੇਗੀ ਸ਼ਹਿਰ ਦੀ ਸਫਾਈ-
ਸ਼ਿਮਲੇ ਲਈ ਸਵੀਪਿੰਗ ਮਸ਼ੀਨ ਖਰੀਦੀ ਜਾਵੇਗੀ, ਜਿਸ ਨਾਲ ਰਿਜ ਮੈਦਾਨ ਅਤੇ ਲੱਕੜ ਬਾਜ਼ਾਰ 'ਚ ਗਰਮੀਆਂ ਦੇ ਮੌਸਮ ਦੌਰਾਨ ਕੂੜਾ ਚੁੱਕਿਆ ਜਾਵੇਗਾ। ਉੱਥੇ ਸਰਦੀਆਂ 'ਚ ਇਸ ਨਾਲ ਬਰਫ ਹਟਾਈ ਜਾਵੇਗੀ। ਹਾਲਾਂਕਿ ਹੁਣ ਤੱਕ ਬਰਫਬਾਰੀ ਦੌਰਾਨ ਜਨਜੀਵਨ ਨੂੰ ਪਟੜੀ 'ਤੇ ਲਿਆਉਣ ਲਈ ਨਗਰ ਨਿਗਮ ਅਤੇ ਪੀ. ਡਬਲਿਊ. ਡੀ ਦੀਆਂ ਮਸ਼ੀਨਾਂ 'ਤੇ ਹੀ ਨਿਰਭਰ ਰਹਿਣਾ ਪੈਂਦਾ ਸੀ ਪਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸਵੀਪਿੰਗ ਮਸ਼ੀਨ ਖ੍ਰੀਦਣ ਤੋਂ ਬਾਅਦ ਬਰਫ ਹਟਾਉਣ ਸਮੇਤ ਗਰਮੀਆਂ 'ਚ ਸ਼ਹਿਰ ਦੀ ਸਫਾਈ ਵੀ ਕੀਤੀ ਜਾਵੇਗੀ।

ਕ੍ਰਿਸ਼ਣਾਨਗਰ ਨੂੰ ਮਿਲੇਗਾ ਸਮਾਰਟ ਕਲਾਸ ਰੂਮ-
ਨਗਰ ਨਿਗਮ ਦੇ ਕ੍ਰਿਸ਼ਣਾਨਗਰ 'ਚ ਸਮਾਰਟ ਕਲਾਸ ਰੂਮ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਦੇ ਲਈ 1 ਕਰੋੜ ਰੁਪਏ ਦੀ ਰਾਸ਼ੀ ਦੀ ਵਿਵਸਥਾ ਕੀਤੀ ਗਈ ਹੈ। ਸ਼ਿਮਲਾ 'ਚ ਸਮਾਰਟ ਬਸ ਸਟਾਪ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰੋਜੈਕਟ ਰਾਹੀਂ ਬੱਚਿਆਂ ਨੂੰ ਸਮਾਰਟ ਕਲਾਸ ਰੂਮ 'ਚ ਸਟੱਡੀ ਕਰਨ ਦੀ ਸਹੂਲਤ ਮਿਲੇਗੀ।
 


Iqbalkaur

Content Editor

Related News