MP ''ਚ ਵਿਧਾਨਸਭਾ ਦੇ 5KM ਦਾਇਰੇ ''ਚ ਟਰੈਕਟਰ-ਟ੍ਰਾਲੀ ਅਤੇ ਬੈਲਗੱਡੀਆਂ ''ਤੇ ਪਾਬੰਦੀ

Saturday, Dec 26, 2020 - 12:47 AM (IST)

ਭੋਪਾਲ - ਮੱਧ ਪ੍ਰਦੇਸ਼ ਵਿਧਾਨਸਭਾ ਦੇ 28 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਸੈਸ਼ਨ ਤੋਂ ਪਹਿਲਾਂ ਭੋਪਾਲ ਕੁਲੈਕਟਰ ਦੇ ਇੱਕ ਹੁਕਮ ਨੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਭੋਪਾਲ ਕੁਲੈਕਟਰ ਨੇ ਇੱਕ ਹੁਕਮ ਜਾਰੀ ਕੀਤਾ ਹੈ।

ਹੁਕਮ ਵਿੱਚ ਲਿਖਿਆ ਹੈ ਕਿ 28 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨਸਭਾ ਸੈਸ਼ਨ ਦੌਰਾਨ ਵਿਧਾਨਸਭਾ ਕੰਪਲੈਕਸ ਦੇ 5 ਕਿਲੋਮੀਟਰ ਦਾਇਰੇ ਤੱਕ ਭਾਰੀ ਵਾਹਨ ਜਿਵੇਂ- ਟਰੱਕ, ਟਰੈਕਟਰ, ਟ੍ਰਾਲੀ, ਡੰਪਰ ਅਤੇ ਹੌਲੀ ਰਫ਼ਤਾਰ ਨਾਲ ਚੱਲਣ ਵਾਲਾ ਟਾਂਗਾ, ਬੈਲਗੱਡੀ 'ਤੇ ਰੋਕ ਰਹੇਗੀ। ਹੁਕਮ ਮੁਤਾਬਕ ਇਹ ਰੋਕ 30 ਦਸੰਬਰ ਤੱਕ ਜਾਰੀ ਰਹੇਗੀ। ਤੁਹਾਨੂੰ ਦੱਸ ਦਈਏ ਕਿ ਵਿਧਾਨਸਭਾ ਸੈਸ਼ਨ ਵੀ 28 ਤੋਂ ਲੈ ਕੇ 30 ਦਸੰਬਰ ਤੱਕ ਹੀ ਚੱਲੇਗਾ।
ਮੁਕੇਸ਼ ਅੰਬਾਨੀ ਟਾਪ 10 ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ

ਭੋਪਾਲ ਕੁਲੈਕਟਰ ਦੇ ਇਸ ਹੁਕਮ 'ਤੇ ਕਾਂਗਰਸ ਨੇ ਇਤਰਾਜ਼ ਜਤਾਇਆ ਹੈ ਅਤੇ ਇਸ ਨੂੰ ਕਿਸਾਨ ਵਿਰੋਧੀ ਕਦਮ ਦੱਸਿਆ ਹੈ। ਕਾਂਗਰਸ ਵਿਧਾਇਕ ਅਤੇ ਸਾਬਕਾ ਮੰਤਰੀ ਜੀਤੂ ਪਟਵਾਰੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਸ਼ਿਵਰਾਜ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸ਼ਹਿਰ ਵਿੱਚ ਟਰੈਕਟਰ, ਟ੍ਰਾਲੀ ਅਤੇ ਬੈਲਗੱਡੀ 'ਤੇ ਰੋਕ ਲਗਾਉਣਾ, ਕਿਸਾਨ ਵਿਰੋਧੀ ਮਾਨਸਿਕਤਾ ਦਰਸ਼ਾਉਂਦਾ ਹੈ। ਸਰਕਾਰ ਦੇ ਅਜਿਹੇ ਤੁਗਲਕੀ ਫਰਮਾਨ ਕਾਂਗਰਸ ਨੂੰ ਕਿਸਾਨਾਂ ਦੀ ਆਵਾਜ਼ ਬਣਨ ਕਦੇ ਨਹੀਂ ਰੋਕ ਸਕਣਗੇ। 28 ਦਸੰਬਰ ਨੂੰ ਸਾਰੇ ਵਿਧਾਇਕ ਟਰੈਕਟਰ ਰਾਹੀਂ ਹੀ ਵਿਧਾਨਸਭਾ ਜਾਣਗੇ। 

ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ 28 ਦਸੰਬਰ ਨੂੰ ਸ਼ੁਰੂ ਹੋਣ ਜਾ ਰਹੇ ਵਿਧਾਨਸਭਾ ਸੈਸ਼ਨ ਦੇ ਪਹਿਲੇ ਦਿਨ ਸਾਰੇ ਕਾਂਗਰਸ ਵਿਧਾਇਕ ਅਤੇ ਕਰਮਚਾਰੀ ਟਰੈਕਟਰ ਟ੍ਰਾਲੀਆਂ 'ਤੇ ਸਵਾਰ ਹੋ ਕੇ ਵਿਧਾਨਸਭਾ ਜਾਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News