ਮੱਧ ਪ੍ਰਦੇਸ਼: ਏ.ਬੀ.ਵੀ.ਪੀ. ਵਰਕਰਾਂ ਨੇ ਪ੍ਰੋਫੈਸਰ ਨੂੰ ਪੈਰ ਛੂਹਣ ਲਈ ਕੀਤਾ ਮਜ਼ਬੂਰ, ਦੇਖੋ ਵੀਡੀਓ
Friday, Sep 28, 2018 - 04:54 PM (IST)

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਇਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਇਕ ਪ੍ਰੋਫੈਸਰ ਨੇ ਏ.ਬੀ.ਵੀ.ਪੀ. ਵਰਕਰਾਂ ਨੂੰ ਗਾਂਧੀਗਿਰੀ ਦਿਖਾਈ ਅਤੇ ਵਿਦਿਆਰਥੀਆਂ ਦੇ ਪੈਰ ਛੂਹਣ ਲੱਗੇ। ਏ.ਬੀ.ਵੀ.ਪੀ. ਦੇ ਵਰਕਰ ਮੰਦਸੌਰ ਦੇ ਪੀ.ਜੀ. ਕਾਲਜ 'ਚ ਮੈਮੋਰੰਡਮ ਦੇਣ ਪੁੱਜੇ ਸਨ। ਇਸ ਦੌਰਾਨ ਵਿਦਿਆਰਥੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਜਮਾਤ ਦੇ ਸਾਹਮਣੇ ਨਾਅਰ ਲਗਾਉਣੇ ਸ਼ੁਰੂ ਕਰ ਦਿੱਤੇ।
ਕਥਿਤ ਤੌਰ 'ਤੇ ਵਿਦਿਆਰਥੀਆਂ ਨੇ ਪ੍ਰੋਫੈਸਰ 'ਤੇ ਦੇਸ਼ਧ੍ਰੋਹੀ ਹੋਣ ਦੇ ਦੋਸ਼ ਲਗਾਏ ਅਤੇ ਜਮਾਤ 'ਚ ਨਾਅਰੇਬਾਜੀ ਕਰਨ ਤੋਂ ਮਨਾਂ ਕਰਨ 'ਤੇ ਪ੍ਰੋਫੈਸਰ ਨੂੰ ਮੁਆਫੀ ਮੰਗਣ ਲਈ ਕਿਹਾ। ਪ੍ਰੋਫੈਸਰ ਇਸ ਦੇ ਬਾਅਦ ਹੱਥ ਜੋੜ ਕੇ ਨੇਤਾਵਾਂ ਅਤੇ ਵਰਕਰਾਂ ਦੇ ਪੈਰ ਫੜਨ ਲਈ ਭੱਜਣ ਲੱਗੇ। ਪ੍ਰੋਫੈਸਰ ਦੀ ਗਾਂਧੀਗਿਰੀ 'ਤੇ ਵਿਦਿਆਰਥੀ ਸ਼ਰਮਿੰਦਾ ਹੋ ਕੇ ਉਥੋਂ ਚਲੇ ਗਏ। ਇਸ ਤਰ੍ਹਾਂ ਨਾਲ ਏ.ਬੀ.ਵੀ.ਪੀ ਵਰਕਰਾਂ ਨੇ ਪ੍ਰੋਫੈਸਰ ਨੂੰ ਪੈਰ ਛੂਹਣ ਲਈ ਮਜ਼ਬੂਰ ਕਰ ਦਿੱਤਾ। ਇਸ ਘਟਨਾ ਦੇ ਬਾਅਦ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸੋਨੀ ਨੇ ਦੱਸਿਆ ਕਿ ਪ੍ਰੋਫੈਸਰ ਦਿਨੇਸ਼ ਦੀ ਕੋਈ ਗਲਤੀ ਨਹੀਂ ਹੈ।#WATCH: A professor of Rajiv Gandhi PG College in Mandsaur tried to touch the feet of students belonging to ABVP, allegedly after they called him anti-national & asked him to apologise for asking them to stop raising slogans outside the classroom. #MadhyaPradesh (26.09.2018) pic.twitter.com/RivV1lzzrY
— ANI (@ANI) September 28, 2018