ਬੀਮਾਰੀਆਂ ਦਾ ਕਾਰਨ ਬਣੇ Branded ਕੰਪਨੀਆਂ ਦੇ ਉਤਪਾਦ, 35 ਹਜ਼ਾਰ ਉਤਪਾਦ ਜਾਂਚ 'ਚ ਫ਼ੇਲ੍ਹ

Tuesday, Dec 05, 2023 - 02:40 PM (IST)

ਬੀਮਾਰੀਆਂ ਦਾ ਕਾਰਨ ਬਣੇ Branded ਕੰਪਨੀਆਂ ਦੇ ਉਤਪਾਦ, 35 ਹਜ਼ਾਰ ਉਤਪਾਦ ਜਾਂਚ 'ਚ ਫ਼ੇਲ੍ਹ

ਨਵੀਂ ਦਿੱਲੀ - ਭਾਰਤ ਸਮੇਤ ਦੁਨੀਆ ਦੇ ਸੱਤ ਦੇਸ਼ਾਂ ਦੀਆਂ 20 ਨਾਮੀ ਕੰਪਨੀਆਂ ਦੇ 35 ਹਜ਼ਾਰ ਫੂਡ ਪ੍ਰੋਡਕਟਸ ਦੇ ਸੈਂਪਲ ਟੈਸਟਿੰਗ 'ਚ ਫੇਲ ਹੋ ਗਏ ਹਨ। ਇਹ ਕੰਪਨੀਆਂ ਇਸ਼ਤਿਹਾਰਾਂ ਦੇ ਆਧਾਰ 'ਤੇ ਮਨੁੱਖੀ ਸਿਹਤ ਨੂੰ ਖਤਰੇ 'ਚ ਪਾ ਰਹੀਆਂ ਹਨ। ਇਨ੍ਹਾਂ ਵਿੱਚ ਸਾਫਟ ਡਰਿੰਕਸ, ਕਨਫੈਕਸ਼ਨਰੀ ਅਤੇ ਸਨੈਕਸ ਵਰਗੇ ਉਤਪਾਦ ਵੀ ਸ਼ਾਮਲ ਹਨ, ਜੋ ਹਰ ਘਰ ਵਿੱਚ ਪਹੁੰਚ ਕੇ ਬੱਚਿਆਂ ਅਤੇ ਵੱਡਿਆਂ ਵਿੱਚ ਬਿਮਾਰੀਆਂ ਦਾ ਖ਼ਤਰਾ ਵਧਾ ਰਹੇ ਹਨ।

ਇਹ ਵੀ ਪੜ੍ਹੋ :    ਸੋਨੇ ਨੇ ਤੋੜੇ ਪਿਛਲੇ ਸਾਰੇ ਰਿਕਾਰਡ, ਪਹਿਲੀ ਵਾਰ ਵਧੀ ਐਨੀ ਕੀਮਤ

ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਇਹ ਅਧਿਐਨ ਮੈਡੀਕਲ ਜਰਨਲ ਗਲੋਬਲਾਈਜ਼ੇਸ਼ਨ ਐਂਡ ਹੈਲਥ ਵਿੱਚ ਪ੍ਰਕਾਸ਼ਿਤ ਹੋਇਆ ਹੈ। ਭਾਰਤ , ਆਸਟ੍ਰੇਲੀਆ, ਬ੍ਰਾਜ਼ੀਲ, ਚੀਨ, ਦੱਖਣੀ ਅਫਰੀਕਾ, ਬ੍ਰਿਟੇਨ ਅਤੇ ਅਮਰੀਕਾ ਦੀਆਂ 20 ਨਾਮਵਰ ਕੰਪਨੀਆਂ ਦੇ 1294 ਬ੍ਰਾਂਡਾਂ ਦੇ ਕੁੱਲ 35,550 ਉਤਪਾਦਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ 89% ਨਮੂਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਫੇਲ੍ਹ ਸਾਬਤ ਹੋਏ। ਰਿਪੋਰਟ ਮੁਤਾਬਕ ਇਹ ਉਤਪਾਦ ਸਿਹਤ ਲਈ ਹਾਨੀਕਾਰਕ ਹਨ।

ਇਹ ਵੀ ਪੜ੍ਹੋ :   Facebook 'ਤੇ ਬਣੇ ਅਮਰੀਕੀਆਂ ਦੇ ਹਜ਼ਾਰਾਂ ਜਾਅਲੀ ਖਾਤੇ, ਚੋਣਾਵੀਂ ਦਖ਼ਲਅੰਦਾਜ਼ੀ ਦੀ ਕੋਸ਼ਿਸ਼

ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਇਹ ਉਤਪਾਦ

ਮਾਹਰਾਂ ਮੁਤਾਬਕ ਨਾਮੀ ਕੰਪਨੀਆਂ ਦੇ ਉਤਪਾਦਾਂ ਨੂੰ ਸਿਹਤਮੰਦ ਅਤੇ ਗੈਰ-ਸਿਹਤਮੰਦ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਭਾਰਤ ਵਿੱਚ, ਅਸੀਂ ਚਾਕਲੇਟ ਜਾਂ ਖੰਡ ਮਿਠਾਈਆਂ ਵਰਗੇ ਉਤਪਾਦਾਂ ਦੀ ਲਗਾਤਾਰ ਵਧਦੀ ਮਾਰਕੀਟਿੰਗ ਦੇਖ ਰਹੇ ਹਾਂ। ਇਨ੍ਹਾਂ ਉਤਪਾਦਾਂ ਦੇ ਸੇਵਨ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਵੱਧ ਜਾਂਦਾ ਹੈ, ਜਿਸ ਨਾਲ ਦਿਲ ਦਾ ਦੌਰਾ ਜਾਂ ਕੋਰੋਨਰੀ ਬਲਾਕੇਜ ਵੀ ਹੋ ਜਾਂਦਾ ਹੈ। ਭਾਰਤ ਵਿੱਚ ਲੋਕ ਮੋਟਾਪਾ ਜਾਂ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਜੰਕ ਫੂਡ ਹੈ

ਖੋਜਕਰਤਾਵਾਂ ਨੇ ਕਿਹਾ ਕਿ ਚੋਟੀ ਦੇ 20 ਭੋਜਨ ਉਤਪਾਦਾਂ ਵਿੱਚ ਖੰਡ, ਚਰਬੀ ਅਤੇ ਨਮਕ ਦੀ ਮਾਤਰਾ ਵਧੇਰੇ ਸੀ। ਭਾਰਤ ਕੋਲ ਕਿਸੇ ਉਤਪਾਦ ਨੂੰ ਗੈਰ-ਸਿਹਤਮੰਦ ਜਾਂ ਸਿਹਤਮੰਦ ਵਜੋਂ ਲੇਬਲ ਕਰਨ ਲਈ ਕੋਈ ਪੌਸ਼ਟਿਕ ਪ੍ਰੋਫਾਈਲ ਨਹੀਂ ਹੈ। ਗੈਰ-ਸਿਹਤਮੰਦ ਉਤਪਾਦਾਂ 'ਤੇ ਚਿਤਾਵਨੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਇਸ਼ਤਿਹਾਰਾਂ ਅਤੇ ਮਾਰਕੀਟਿੰਗ 'ਤੇ ਸਖਤੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ :   ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News