2-3 ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਪਤੀ-ਪਤਨੀ ਨੂੰ ਦਿਓ ਫਾਂਸੀ : ਆਜ਼ਮ

Friday, Jul 12, 2019 - 01:00 AM (IST)

2-3 ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਪਤੀ-ਪਤਨੀ ਨੂੰ ਦਿਓ ਫਾਂਸੀ : ਆਜ਼ਮ

ਆਜ਼ਮਗੜ੍ਹ— ਸਮਾਜਵਾਦੀ ਪਾਰਟੀ ਦੇ ਇਕ ਚੋਟੀ ਦੇ ਨੇਤਾ ਆਜ਼ਮ ਖਾਨ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੇ ਬਿਆਨ 'ਤੇ ਜਵਾਬੀ ਹਮਲਾ ਕਰਦਿਆਂ ਵੀਰਵਾਰ ਕਿਹਾ ਕਿ ਜਿਸ ਪਤੀ-ਪਤਨੀ ਦੇ 2-3 ਤੋਂ ਵੱਧ ਬੱਚੇ ਹੋਣ, ਉਥੇ ਉਨ੍ਹਾਂ ਦੋਵਾਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ਇੰਝ ਹੋਣ ਨਾਲ ਨਾ ਬਾਂਸ ਰਹੇਗਾ ਤੇ ਨਾ ਬੰਸਰੀ ਵੱਜੇਗੀ। ਉਨ੍ਹਾਂ ਕਿਹਾ ਕਿ ਲੋਕਰਾਜ ਨੂੰ ਹਰ ਪਾਸੇ ਕਤਲ ਕੀਤਾ ਜਾ ਰਿਹਾ ਹੈ। ਮੌਜੂਦਾ ਕੇਂਦਰ ਸਰਕਾਰ ਦੇ ਰਾਜ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ।
ਅਸਲ ਵਿਚ ਬੇਗੁਸਰਾਏ ਦੇ ਭਾਜਪਾ ਐੱਮ. ਪੀ. ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਸੀ ਕਿ ਦੇਸ਼ ਵਿਚ ਹਿੰਦੂ-ਮੁਸਲਿਮ ਦੋਵਾਂ ਲਈ 2 ਬੱਚਿਆਂ ਦਾ ਨਿਯਮ ਹੋਣਾ ਚਾਹੀਦਾ ਹੈ ਅਤੇ ਜਿਹੜਾ ਇਸ ਨਿਯਮ ਦੀ ਪਾਲਣਾ ਨਾ ਕਰੇ, ਕੋਲੋਂ ਵੋਟ ਦੇਣ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ।


author

KamalJeet Singh

Content Editor

Related News