ਓਨਾਵ ਕਾਂਡ ਦੇ ਦੋਸ਼ੀ ਵਿਧਾਇਕ ਨੂੰ ਪਾਰਟੀ ''ਚੋਂ ਕਿਉਂ ਨਹੀਂ ਕੱਢ ਰਹੀ ਭਾਜਪਾ : ਪ੍ਰਿਯੰਕਾ

Tuesday, Jul 30, 2019 - 10:48 AM (IST)

ਲਖਨਊ/ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਓਨਾਵ ਦੀ ਇਕ ਰੇਪ ਪੀੜਤਾ ਨਾਲ ਹੋਏ ਸੜਕ ਹਾਦਸੇ 'ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਕਿਹਾ ਕਿ ਆਖਰ ਭਾਜਪਾ ਕਿਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਰੇਪ ਦੇ ਦੋਸ਼ੀ ਵਿਧਾਇਕ ਨੂੰ ਪਾਰਟੀ 'ਚੋਂ ਕਿਉਂ ਨਹੀਂ ਕੱਢ ਰਹੀ। ਸੋਮਵਾਰ ਸ਼ਾਮ ਟਵੀਟ 'ਚ ਪ੍ਰਿਯੰਕਾ ਨੇ ਕਿਹਾ,''ਭਾਜਪਾ ਕਿਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ? ਪਾਰਟੀ ਇਸ ਵਿਅਕਤੀ ਨੂੰ ਕੱਢ ਕਿਉਂ ਨਹੀਂ ਰਹੀ ਹੈ, ਜਦੋਂ ਕਿ ਉਸ ਦਾ ਨਾਂ ਓਨਾਵ ਬਲਾਤਕਾਰ ਕਾਂਡ 'ਚ ਹਾਲ ਹੀ 'ਚ ਦਰਜ ਹੋਈ ਐੱਫ.ਆਈ.ਆਰ. 'ਚ ਵੀ ਦਰਜ ਹੈ।'' ਉਨ੍ਹਾਂ ਨੇ ਇਸ ਟਵੀਟ ਨਾਲ ਹੈਸ਼ਟੈਗ 'ਭਾਜਪਾ ਸੈਕ ਸੇਂਗਰ' ਵੀ ਲਿਖਿਆ ਯਾਨੀ ਭਾਜਪਾ ਸੇਂਗਰ ਨੂੰ ਬਰਖ਼ਾਸਤ ਕਰੋ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਪ੍ਰਿਯੰਕਾ ਨੇ ਓਨਾਵ ਰੇਪ ਪੀੜਤਾ ਨਾਲ ਹੋਏ ਸੜਕ ਹਾਦਸੇ ਨੂੰ ਹੈਰਾਨੀ ਕਰਨ ਵਾਲੀ ਘਟਨਾ ਕਰਾਰ ਦਿੰਦੇ ਹੋਏ ਉੱਤਰ ਪ੍ਰਦੇਸ਼ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਆਖਰ ਭਾਜਪਾ ਸਰਕਾਰ ਤੋਂ ਨਿਆਂ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਓਨਾਵ ਰੇਪ ਪੀੜਾਤ ਨਾਲ ਸੜਕ ਹਾਦਸਾ ਹੈਰਾਨ ਕਰਨ ਵਾਲਾ ਸੀ।'' ਪ੍ਰਿਯੰਕਾ ਨੇ ਸਵਾਲ ਕੀਤਾ,''ਇਸ ਕੇਸ 'ਚ ਚੱਲ ਰਹੀ ਸੀ.ਬੀ.ਆਈ. ਜਾਂਚ ਕਿੱਥੇ ਤੱਕ ਪਹੁੰਚੀ? ਦੋਸ਼ੀ ਵਿਧਾਇਕ ਹਾਲੇ ਤੱਕ ਭਾਜਪਾ 'ਚ ਕਿਉਂ ਹੈ? ਪੀੜਤਾ ਅਤੇ ਗਵਾਹਾਂ ਦੀ ਸੁਰੱਖਿਆ 'ਚ ਢਿੱਲ ਕਿਉਂ?'' ਉਨ੍ਹਾਂ ਨੇ ਇਹ ਵੀ ਪੁੱਛਿਆ,''ਇਨ੍ਹਾਂ ਸਵਾਲਾਂ ਦੇ ਜਵਾਬ ਬਿਨਾਂ, ਕੀ ਭਾਜਪਾ ਸਰਕਾਰ ਤੋਂ ਨਿਆਂ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ?''PunjabKesariਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ,''ਰੇਪ ਪੀੜਤ ਬੇਟੀ ਲਈ ਓਨਾਵ ਅਤੇ ਯੂ.ਪੀ. ਨਿਆਂ ਚਾਹੁੰਦਾ ਸੀ ਪਰ ਨਿਆਂ ਦੀ ਬਜਾਏ ਕੀ ਹੋਇਆ? ਕਤਲ ਦੀ ਯੋਜਨਾ? ਪਿਤਾ ਦੀ ਪੁਲਸ ਹਿਰਾਸਤ 'ਚ ਕਤਲ, ਹੁਣ ਪਰਿਵਾਰ ਗਵਾਇਆ ਅਤੇ ਲੜ ਰਹੀ ਜ਼ਿੰਦਗੀ ਦੀ ਜੰਗ!'' ਉਨ੍ਹਾਂ ਨੇ ਸਵਾਲ ਕੀਤਾ,''ਆਦਿੱਤਿਯਨਾਥ ਜੀ- ਕੀ ਮੇਰੇ ਹੱਕ 'ਚ ਫੈਸਲਾ ਦੇਵੋਗੇ?'' ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਏ ਸੜਕ ਹਾਦਸੇ 'ਚ ਓਨਾਵ ਬਲਾਤਕਾਰ ਮਾਮਲੇ ਦੀ ਪੀੜਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਹਾਦਸੇ 'ਚ ਪੀੜਤਾ ਦੀ ਮਾਸੀ, ਚਾਚੀ ਅਤੇ ਡਰਾਈਵਰ ਦੀ ਮੌਤ ਹੋ ਗਈ। ਪੀੜਤ ਕੁੜੀ ਅਤੇ ਉਸ ਦੇ ਵਕੀਲ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਮਾਮਲੇ ਦਾ ਮੁੱਖ ਦੋਸ਼ੀ ਹੈ।PunjabKesari


DIsha

Content Editor

Related News