ਉੱਤਰ ਪ੍ਰਦੇਸ਼ ’ਚ ਵਾਇਰਲ ਬੁਖ਼ਾਰ ਨਾਲ 100 ਲੋਕਾਂ ਦੀ ਮੌਤ, ਪਿ੍ਰਅੰਕਾ ਨੇ ਟਵੀਟ ਕਰ ਕਿਹਾ- ‘ਚਿੰਤਾਜਨਕ’

Thursday, Sep 02, 2021 - 01:12 PM (IST)

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚਵਾਇਰਲ ਬੁਖ਼ਾਰ ਨਾਲ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ ਨੂੰ ਲੈ ਕੇ ਵੀਰਵਾਰ ਨੂੰ ਸੂਬਾ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ। ਪਿ੍ਰਅੰਕਾ ਨੇ ਦੋਸ਼ ਲਾਇਆ ਕਿ ਸਿਹਤ ਵਿਵਸਥਾ ਨੂੰ ਦੁਰੱਸਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ। ਉਨ੍ਹਾਂ ਨੇ ਟਵਿੱਟਰ ’ਤੇ ਇਕ ਖ਼ਬਰ ਸਾਂਝੀ ਕਰਦੇ ਹੋਏ ਲਿਖਿਆ ਕਿ ਉੱਤਰ ਪ੍ਰਦੇਸ਼ ਵਿਚ ਫਿਰੋਜ਼ਾਬਾਦ, ਮਥੁਰਾ, ਆਗਰਾ ਅਤੇ ਹੋਰ ਕਈ ਥਾਵਾਂ ’ਤੇ ਬੁਖ਼ਾਰ ਨਾਲ ਬੱਚਿਆਂ ਸਮੇਤ 100 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਬਹੁਤ ਚਿੰਤਾਜਨਕ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹੁਣ ਵੀ ਸਿਹਤ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਹਸਪਤਾਲਾਂ ਦਾ ਹਾਲ ਵੇਖੋ। ਇਹ ਹੈ ਤੁਹਾਡੇ ਇਲਾਜ ਦੀ ‘ਨੰਬਰ-1’ ਸਹੂਲਤ? 

ਇਹ ਵੀ ਪੜ੍ਹੋ : ਯੂ.ਪੀ. ’ਚ ਵਾਇਰਲ ਬੁਖਾਰ ਦਾ ਕਹਿਰ, 10 ਦਿਨਾਂ ’ਚ 100 ਮੌਤਾਂ, ਬੱਚੇ ਜ਼ਿਆਦਾ ਪ੍ਰਭਾਵਿਤ

 

PunjabKesari

ਇਹ ਵੀ ਪੜ੍ਹੋ :  ਕੋਰੋਨਾ ਮਾਮਲਿਆਂ ’ਚ ਵੱਡਾ ਉਛਾਲ, 24 ਘੰਟਿਆਂ ’ਚ ਆਏ 47 ਹਜ਼ਾਰ ਤੋਂ ਵੱਧ ਕੇਸ

ਪਿ੍ਰਅੰਕਾ ਗਾਂਧੀ ਨੇ ਜੋ ਖ਼ਬਰ ਸਾਂਝੀ ਕੀਤੀ ਹੈ, ਉਸ ’ਚ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬੁਖ਼ਾਰ ਦੀ ਸਮੱਸਿਆ ਹੋਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਫਿਰੋਜ਼ਾਬਾਦ ’ਚ ਸਥਿਤੀ ਬਹੁਤ ਖਰਾਬ ਹੈ, ਜਿੱਥੇ ਇਲਾਜ ਦੀ ਉੱਚਿਤ ਸਹੂਲਤ ਨਹੀਂ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਫਿਰੋਜ਼ਾਬਾਦ ਦੇ ਮੁੱਖ ਮੈਡੀਕਲ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਸੀ, ਜਿੱਥੇ ਸ਼ੰਕਾ ਹੈ ਕਿ ਲੱਗਭਗ 41 ਲੋਕਾਂ ਦੀ ਡੇਂਗੂ ਅਤੇ ਵਾਇਰਲ ਬੁਖ਼ਾਰ ਨਾਲ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਜਾਨ ਗੁਆਉਣ ਵਾਲਿਆਂ ਵਿਚ ਬੱਚਿਆਂ ਦੀ ਗਿਣਤੀ ਵੱਧ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਾਬਾਦ ਤੋਂ ਇਲਾਵਾ ਮਥੁਰਾ ਵਿਚ ਵੀ ਡੇਂਗੂ ਦੇ ਫੈਲਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ : ਕਰਨਾਟਕ: ਚਾਮਰਾਜਨਗਰ ਜ਼ਿਲ੍ਹੇ ’ਚ ‘ਟੀਕਾ ਨਹੀਂ ਤਾਂ ਪੈਨਸ਼ਨ-ਰਾਸ਼ਨ ਨਹੀਂ’


Tanu

Content Editor

Related News