ਪ੍ਰਿਅੰਕਾਂ ਦਾ ਰਾਜਨੀਤੀ ''ਚ ਆਉਣ ''ਤੇ ਅਖਿਲੇਸ਼ ਯਾਦਵ ਨੇ ਦਿੱਤਾ ਇਹ ਬਿਆਨ

Saturday, Jan 26, 2019 - 03:29 PM (IST)

ਪ੍ਰਿਅੰਕਾਂ ਦਾ ਰਾਜਨੀਤੀ ''ਚ ਆਉਣ ''ਤੇ ਅਖਿਲੇਸ਼ ਯਾਦਵ ਨੇ ਦਿੱਤਾ ਇਹ ਬਿਆਨ

ਲਖਨਊ- ਪ੍ਰਿਅੰਕਾਂ ਗਾਂਧੀ ਦੀ ਰਾਜਨੀਤੀ 'ਚ ਆਉਣ ਦੇ ਐਲਾਨ ਤੋਂ ਬਾਅਦ ਰਾਜਨੀਤੀ ਪਾਰਟੀਆਂ 'ਚ ਚਰਚਾ ਜਾਰੀ ਹੈ। ਪ੍ਰਿਅੰਕਾ ਦੀ ਰਾਜਨੀਤੀ 'ਚ ਆਉਣ ਦੇ ਐਲਾਨ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪ੍ਰਿਅੰਕਾ ਗਾਂਧੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਨਵੇਂ ਲੋਕਾਂ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ, ''ਨੌਜਵਾਨਾਂ ਨੂੰ ਮੌਕਾ ਮਿਲ ਰਿਹਾ ਹੈ, ਸਮਾਜਵਾਦੀ ਪਾਰਟੀ ਖੁਸ਼ ਹੈ। ਮੈ ਕਾਂਗਰਸ ਅਤੇ ਉਨ੍ਹਾਂ ਦੇ ਰਾਸ਼ਟਰੀ ਪ੍ਰਧਾਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇਕ ਵਧੀਆਂ ਫੈਸਲਾ ਕੀਤਾ ਹੈ। ''

ਬੀ. ਜੇ. ਪੀ ਨੇ ਜਿੱਥੇ ਇਸ ਨੂੰ ਰਾਹੁਲ ਗਾਂਧੀ ਦੀ 'ਰਾਜਨੀਤਿਕ ਅਸਫਲਤਾ ' ਦੇ ਤੌਰ 'ਤੇ ਪੇਸ਼ ਕੀਤਾ ਹੈ, ਉੱਥੇ ਕਾਂਗਰਸ ਦੇ ਨੇਤਾਵਾਂ ਨੂੰ ਲੈ ਕੇ ਇਸ 'ਚ ਜਬਰਦਸਤ ਉਤਸ਼ਾਹ ਹੈ। ਲੋਕ ਇਸ ਨੂੰ 2019 ਲੋਕਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਮਾਸਟਰਸਟ੍ਰੋਕ ਦੇ ਤੌਰ 'ਤੇ ਦੇਖ ਰਹੇ ਹਨ। ਇਸ ਨੂੰ ਯੂ. ਪੀ. 'ਚ ਸਪਾ-ਬਸਪਾ ਗਠਜੋੜ ਨੂੰ ਜਵਾਬ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।


author

Iqbalkaur

Content Editor

Related News