''ਪੀ.ਐੱਮ. ਕੇਅਰਜ਼'' ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ : ਪ੍ਰਿਯੰਕਾ ਗਾਂਧੀ

Saturday, May 02, 2020 - 02:10 PM (IST)

''ਪੀ.ਐੱਮ. ਕੇਅਰਜ਼'' ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਆਮ ਲੋਕ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਯੋਗਦਾਨ ਦੇ ਤੌਰ 'ਤੇ ਪੈਸੇ ਲਈ ਜਾ ਰਹੇ ਹਨ ਅਤੇ ਅਜਿਹੇ 'ਚ 'ਪੀ.ਐੱਮ. ਕੇਅਰਜ਼' ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ। ਉਨਾਂ ਨੇ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ 'ਚ ਲੋਕਾਂ ਤੋਂ ਪੀ.ਐੱਮ. ਕੇਅਰਜ਼ ਫੰਡ 'ਚ 100-100 ਰੁਪਏ ਦਾ ਯੋਗਦਾਨ ਦੇਣ ਨਾਲ ਜੁੜੇ ਜ਼ਿਲਾ ਅਧਿਕਾਰੀ ਦੇ ਇਕ ਆਦੇਸ਼ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਕਿ ਦੇਸ਼ ਦੇ ਕਈ ਪੂੰਜੀਪਤੀਆਂ ਦੇ 68 ਹਜ਼ਾਰ ਰੁਪਏ ਦਾ ਕਰਜ਼ ਵੱਟੇ ਖਾਤੇ 'ਚ ਪਾਉਣ ਦਾ ਵੀ ਹਿਸਾਬ ਹੋਣਾ ਚਾਹੀਦਾ।

PunjabKesariਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਟਵੀਟ ਕੀਤਾ,''ਇਕ ਸੁਝਾਅ : ਜਦੋਂ ਜਨਤਾ ਸੰਕਟ 'ਚ ਹੈ, ਰਾਸ਼ਨ, ਪਾਣੀ, ਨਕਦੀ ਦੀ ਕਿੱਲਤ ਹੈ, ਸਰਕਾਰੀ ਮਹਿਕਮਾ ਸਭ ਤੋਂ 100-100 ਰੁਪਏ ਪੀ.ਐੱਮ. ਕੇਅਰਜ਼ ਫੰਡ ਲਈ ਵਸੂਲ ਰਿਹਾ ਹੈ, ਉਦੋਂ ਹਰ ਨਜ਼ਰੀਏ ਨਾਲ ਉੱਚਿਤ ਰਹੇਗਾ ਕਿ ਪੀ.ਐੱਮ. ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਵੀ ਹੋਵੇ।'' ਉਨਾਂ ਨੇ ਕਿਹਾ,''ਦੇਸ਼ ਤੋਂ ਦੌੜ ਚੁਕੇ ਬੈਂਕ ਚੋਰਾਂ ਦੇ 68 ਹਜ਼ਾਰ ਕਰੋੜ ਮੁਆਫ਼ ਹੋਏ ਉਸ ਦਾ ਹਿਸਾਬ ਹੋਣਾ ਚਾਹੀਦਾ। ਸੰਕਟ ਦੇ ਸਮੇਂ ਜਨਤਾ ਦੇ ਸਾਹਮਣੇ ਪਾਰਦਰਸ਼ਤਾ ਮਹੱਤਵਪੂਰਨ ਹੈ। ਇਸ 'ਚ ਜਨਤਾ ਅਤੇ ਸਰਕਾਰ ਦੋਹਾਂ ਦੀ ਭਲਾਈ ਹੈ।''


author

DIsha

Content Editor

Related News