ਪ੍ਰਿਯੰਕਾ ਨਕਲੀ ਗਾਂਧੀ, ਨਾਂ ਨਾਲ ''ਫਿਰੋਜ਼'' ਜੋੜ ਲਵੇ : ਸਾਧਵੀ ਨਿਰੰਜਨ ਜੋਤੀ

12/31/2019 3:30:47 PM

ਲਖਨਊ— ਭਗਵਾ ਕੱਪੜੇ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ 'ਤੇ ਨਿਸ਼ਾਨਾ ਸਾਧਣ ਵਾਲੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਹੁਣ ਭਾਜਪਾ ਨੇਤਾਵਾਂ ਦੇ ਨਿਸ਼ਾਨੇ 'ਤੇ ਹੈ। ਪ੍ਰਿਯੰਕਾ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ ਨੇ ਇਕ ਵਿਵਾਦਿਤ ਟਿੱਪਣੀ ਕੀਤੀ ਹੈ। ਨਿਰੰਜਨ ਜੋਤੀ ਨੇ ਕਿਹਾ ਹੈ ਕਿ ਪ੍ਰਿਯੰਕਾ ਨਕਲੀ ਗਾਂਧੀ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਂ ਦੇ ਨਾਲ ਆਪਣੇ ਦਾਦਾ ਫਿਰੋਜ਼ ਗਾਂਧੀ ਦਾ ਨਾਂ ਜੋੜ ਕੇ ਲਿਖਣਾ ਚਾਹੀਦਾ।

ਪ੍ਰਿਯੰਕਾ ਭਗਵਾ ਰੰਗ ਦਾ ਅਰਥ ਨਹੀਂ ਸਮਝ ਸਕਦੀ
ਮੀਡੀਆ ਨਾਲ ਗੱਲ ਕਰਦੇ ਹੋਏ ਸਾਧਵੀ ਨਿਰੰਜਨ ਜੋਤੀ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਭਗਵਾ ਰੰਗ ਦਾ ਅਰਥ ਨਹੀਂ ਸਮਝ ਸਕਦੀ, ਕਿਉਂਕਿ ਉਹ ਨਕਲੀ ਗਾਂਧੀ ਹੈ। ਉਨ੍ਹਾਂ ਨੂੰ ਆਪਣੇ ਨਾਂ ਤੋਂ ਗਾਂਧੀ ਹਟਾ ਲੈਣਾ ਚਾਹੀਦਾ ਅਤੇ ਆਪਣਾ ਨਾਂ ਫਿਰੋਜ਼ ਪ੍ਰਿਯੰਕਾ ਕਰ ਲੈਣਾ ਚਾਹੀਦਾ। ਨਿਰੰਜਨ ਜੋਤੀ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਦੀ ਸਮੱਸਿਆ ਇਹ ਹੈ ਕਿ ਯੋਗੀ ਸਰਕਾਰ ਲਗਾਤਾਰ ਅਪਰਾਧੀਆਂ ਵਿਰੁੱਧ ਸਖਤ ਐਕਸ਼ਨ ਲੈ ਰਹੀ ਹੈ। ਜੇਕਰ ਪ੍ਰਿਯੰਕਾ ਦੰਗਾਈਆਂ ਦੇ ਪਿੱਛੇ ਹੈ ਤਾਂ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਆ ਕੇ ਇਹ ਸਪੱਸ਼ਟ ਕਰ ਦੇਣਾ ਚਾਹੀਦਾ।

ਪ੍ਰਿਯੰਕਾ ਨੂੰ ਭਗਵਾ ਸ਼ਬਦ ਬਾਰੇ ਹੋਰ ਪੜ੍ਹਨਾ ਚਾਹੀਦਾ
ਭਗਵਾ ਰੰਗ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਵਲੋਂ ਦਿੱਤੇ ਬਿਆਨ 'ਤੇ ਨਿਰੰਜਨ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਭਗਵਾ ਸ਼ਬਦ ਬਾਰੇ ਹੋਰ ਪੜ੍ਹਨਾ ਚਾਹੀਦਾ। ਭਗਵਾ ਰੰਗ ਗਿਆਨ ਦਾ ਪ੍ਰਤੀਕ ਹੈ। ਨਿਰੰਜਨ ਜੋਤੀ ਨੇ ਪ੍ਰਿਯੰਕਾ ਤੋਂ ਸਵਾਲ ਕਰਦੇ ਹੋਏ ਇਹ ਵੀ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਮਾਸੂਮਾਂ ਨੂੰ ਮਾਰਿਆ ਅਤੇ ਪੁਲਸ 'ਤੇ ਪੱਥਰ ਸੁੱਟੇ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ਜਾਂ ਨਹੀਂ।

ਪ੍ਰਿਯੰਕਾ ਨੇ ਸਾਧਿਆ ਸੀ ਯੋਗੀ 'ਤੇ ਨਿਸ਼ਾਨਾ
ਦੱਸਣਯੋਗ ਹੈ ਕਿ ਪ੍ਰਿਯੰਕਾ ਨੇ ਕਿਹਾ ਸੀ ਕਿ ਯੂ.ਪੀ. ਦੇ ਸੀ.ਐੱਮ. ਯੋਗੀ ਨੇ ਭਗਵਾ ਧਾਰਨ ਕੀਤਾ ਹੈ। ਭਗਵਾ ਤੁਹਾਡਾ ਨਹੀਂ ਹੈ, ਇਹ ਹਿੰਦੂ ਧਰਮ ਦਾ ਹੈ, ਜਿਸ 'ਚ ਹਿੰਸਾ ਦਾ ਕੋਈ ਸਥਾਨ ਨਹੀਂ ਹੈ।'' ਪ੍ਰਿਯੰਕਾ ਗਾਂਧੀ ਨੇ ਸਰਕਾਰ ਦੇ ਸਾਹਮਣੇ 4 ਮੰਗਾਂ ਰੱਖੀਆਂ। ਉਨ੍ਹਾਂ ਨੇ ਕਿਹਾ ਕਿ ਹਿੰਸਾ 'ਤੇ ਪੁਲਸ ਆਪਣੀ ਕਾਰਵਾਈ ਨੂੰ ਰੋਕੇ। ਇਸ ਤੋਂ ਇਲਾਵਾ ਦੋਸ਼ ਸਾਬਤ ਹੋਏ ਬਿਨਾਂ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਨਾ ਹੋਵੇ।


DIsha

Content Editor

Related News