ਆਰਥਿਕ ਮੰਦੀ ''ਤੇ ਭਾਜਪਾ ਦੀ ਖਾਮੋਸ਼ੀ ਖਤਰਨਾਕ : ਪ੍ਰਿਯੰਕਾ

9/5/2019 2:01:19 PM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਰਥਿਕ ਮੰਦੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਆਰਥਿਕ ਮੰਦੀ ਦੀਆਂ ਖਬਰਾਂ ਨਾਲ ਦੇਸ਼ ਦੀ ਜਨਤਾ ਚਿੰਤਤ ਹੈ ਪਰ ਮੋਦੀ ਸਰਕਾਰ ਇਸ ਬਾਰੇ ਹੈਰਾਨ ਕਰਨ ਵਾਲੀ ਚੁੱਪੀ ਸਾਧੇ ਹੋਏ ਹੈ। ਪ੍ਰਿਯੰਕਾ ਨੇ ਕਿਹਾ ਕਿ ਮੰਦੀ ਦੀਆਂ ਖਬਰਾਂ ਹਰ ਦਿਨ ਆ ਰਹੀਆਂ ਹਨ ਪਰ ਸਰਕਾਰ ਇਸ ਦਾ ਠੋਸ ਹੱਲ ਕੱਢਣ ਅਤੇ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣ ਦੀ ਬਜਾਏ ਬਹਾਨੇਬਾਜ਼ੀ ਕਰ ਰਹੀ ਹੈ ਅਤੇ ਇਸ ਸੰਬੰਧ 'ਚ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਿਯੰਕਾ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ,''ਕਾਊਂਟਡਾਊਨ : ਹਰ ਦਿਨ ਮੰਦੀ ਦੀ ਖਬਰ ਅਤੇ ਹਰ ਦਿਨ ਭਾਜਪਾ ਸਰਕਾਰ ਦੀ ਇਸ 'ਤੇ ਖਾਮੋਸ਼ੀ, ਦੋਵੇਂ ਬਹੁਤ ਖਤਰਨਾਕ ਹਨ। ਇਸ ਸਰਕਾਰ ਕੋਲ ਨਾ ਹੱਲ ਹੈ ਅਤੇ ਨਾ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਉਣ ਦਾ ਬਲ। ਸਿਰਫ਼ ਬਹਾਨੇਬਾਜ਼ੀ, ਬਿਆਨਬਾਜ਼ੀ ਅਤੇ ਅਫਵਾਹਾਂ ਫੈਲਾਉਣ ਨਾਲ ਕੰਮ ਨਹੀਂ ਚੱਲੇਗਾ।''PunjabKesariਮੰਦੀ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਲਗਾਤਾਰ ਹਮਲਾ ਕਰ ਰਹੀ ਹੈ ਅਤੇ ਉਸ ਦੇ ਨੇਤਾ ਇਕ ਤੋਂ ਬਾਅਦ ਇਕ ਇਸ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਨ 'ਚ ਲੱਗੇ ਹਨ। ਹਾਲ ਹੀ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਵੱਡੀ ਮੰਦੀ ਵੱਲ ਵਧ ਰਿਹਾ ਹੈ ਅਤੇ ਸਰਕਾਰ ਰਾਜਨੀਤੀ ਤੋਂ ਉੱਠ ਕੇ ਸਾਰਿਆਂ ਨਾਲ ਵਿਚਾਰ ਕਰ ਕੇ ਇਸ ਦਾ ਹੱਲ ਕੱਢਣਾ ਚਾਹੀਦਾ।


DIsha

Edited By DIsha