''ਭਾਜਪਾ ਮੰਤਰੀਆਂ ਦਾ ਕੰਮ ਅਰਥਵਿਵਸਥਾ ਸੁਧਾਰਨਾ, ਕਾਮੇਡੀ ਸਰਕਸ ਕਰਨਾ ਨਹੀਂ''

10/19/2019 1:50:42 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਨੋਬਲ ਪੁਰਸਕਾਰ ਲਈ ਚੁਣੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਦੇ ਸੰਦਰਭ 'ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਟਿੱਪਣੀ ਨੂੰ ਲੈ ਕੇ ਸਰਕਾਰ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਦਾ ਕੰਮ 'ਕਾਮੇਡੀ ਸਰਕਸ' ਚਲਾਉਣਾ ਨਹੀਂ, ਸਗੋਂ ਅਰਥਵਿਵਸਥਾ ਨੂੰ ਸੁਧਾਰਨਾ ਹੈ। ਪ੍ਰਿਅੰਕਾ ਨੇ ਟਵੀਟ ਕਰ ਕੇ ਕਿਹਾ, ''ਭਾਜਪਾ ਨੇਤਾਵਾਂ ਨੂੰ ਜੋ ਕੰਮ ਮਿਲਿਆ ਹੈ, ਉਸ ਨੂੰ ਕਰਨ ਦੀ ਬਜਾਏ ਉਹ ਦੂਜਿਆਂ ਦੀਆਂ ਉਪਲੱਬਧੀਆਂ ਨੂੰ ਝੂਠਾ ਦੱਸਣ ਵਿਚ ਲੱਗੇ ਹਨ। ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਨੇ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ, ਨੋਬਲ ਜਿੱਤਿਆ।'' ਪ੍ਰਿਅੰਕਾ ਨੇ ਅੱਗੇ ਤੰਜ ਕੱਸਦੇ ਹੋਏ ਕਿਹਾ ਕਿ ਅਰਥਵਿਵਥਾ ਢਹਿ-ਢੇਰੀ ਹੋ ਰਹੀ ਹੈ। ਤੁਹਾਡਾ ਕੰਮ ਉਸ ਨੂੰ ਸੁਧਾਰਨਾ ਹੈ, ਨਾ ਕਿ ਕਾਮੇਡੀ ਸਰਕਸ ਚਲਾਉਣਾ। 

PunjabKesari

ਜ਼ਿਕਰਯੋਗ ਹੈ ਕਿ ਪਿਊਸ਼ ਗੋਇਲ ਨੇ ਅਰਥਸ਼ਾਸਤਰ ਦੇ ਖੇਤਰ ਵਿਚ 2019 ਦੇ ਨੋਬਲ ਪੁਰਸਕਾਰ ਲਈ ਚੁਣੇ ਗਏ ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ ਨੂੰ ਖੱਬੇ ਪੱਖੀ ਵੱਲ ਝੁਕਾਅ ਵਾਲਾ ਦੱਸਿਆ। ਗੋਇਲ ਨੇ ਪੁਣੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੈਂ ਅਭਿਜੀਤ ਬੈਨਰਜੀ ਨੂੰ ਨੋਬਲ ਪੁਰਸਕਾਰ ਜਿੱਤਣ ਦੀ ਵਧਾਈ ਦਿੰਦਾ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਉਨ੍ਹਾਂ ਦੀ ਸੋਚ ਪੂਰੀ ਤਰ੍ਹਾਂ ਨਾਲ ਖੱਬੇ ਪੱਖੀ ਦਲ ਵੱਲ ਝੁਕਾਅ ਵਾਲੀ ਹੈ। ਬੈਨਰਜੀ ਨੇ ਕਾਂਗਰਸ ਵਲੋਂ ਪ੍ਰਸਤਾਵਿਤ 'ਨਿਆਂ' ਯੋਜਨਾ ਦਾ ਸਮਰਥਨ ਕੀਤਾ ਅਤੇ ਭਾਰਤ ਦੀ ਜਨਤਾ ਨੇ ਉਨ੍ਹਾਂ ਦੀ ਸੋਚ ਨੂੰ ਨਕਾਰ ਦਿੱਤਾ। ਇੱਥੇ ਦੱਸ ਦੇਈਏ ਕਿ ਬੈਨਰਜੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਭਾਰਤੀ ਅਰਥਵਿਵਸਥਾ ਡਗਮਗਾ ਰਹੀ ਹੈ ਅਤੇ ਇਸ ਸਮੇਂ ਪ੍ਰਾਪਤ ਅੰਕੜੇ ਬਹੁਤ ਜਲਦੀ ਦੇਸ਼ ਦੀ ਅਰਥਵਿਵਸਥਾ ਨੂੰ ਉਭਰਨ ਦਾ ਭਰੋਸਾ ਨਹੀਂ ਦਿੰਦੇ।


Tanu

Content Editor

Related News