ਜੂਨੀਅਰ ਵਰਲਡ ਕੱਪ 'ਚ ਖੇਡੇਗੀ ਮਜ਼ਦੂਰ ਦੀ ਧੀ, ਸੀ.ਐੱਮ. ਯੋਗੀ ਨੇ ਕੀਤੀ 4.5 ਲੱਖ ਰੁਪਏ ਦੀ ਮਦਦ

Saturday, Jun 09, 2018 - 02:11 PM (IST)

ਜੂਨੀਅਰ ਵਰਲਡ ਕੱਪ 'ਚ ਖੇਡੇਗੀ ਮਜ਼ਦੂਰ ਦੀ ਧੀ, ਸੀ.ਐੱਮ. ਯੋਗੀ ਨੇ ਕੀਤੀ 4.5 ਲੱਖ ਰੁਪਏ ਦੀ ਮਦਦ

ਨਵੀਂ ਦਿੱਲੀ (ਬਿਊਰੋ)— ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ਦੀ ਰਹਿਣ ਵਾਲੀ ਪ੍ਰੀਆ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਦੀ ਬਦੌਲਤ ਸ਼ੂਟਿੰਗ 'ਚ ਖਾਸ ਮੁਕਾਮ ਹਾਸਲ ਕੀਤਾ ਹੈ। ਇਸ 19 ਸਾਲਾਂ ਦੀ ਪ੍ਰੀਆ ਨੂੰ 22 ਜੂਨ ਤੋਂ ਜਰਮਨੀ 'ਚ ਆਯੋਜਿਤ ਹੋਣ ਵਾਲੇ ਆਈ.ਐੱਸ.ਐੱਸ.ਐੱਫ. ਜੂਨੀਅਰ ਵਰਲਡ ਕੱਪ ਦੀ 50 ਮੀਟਰ ਰਾਈਫਲ ਕੈਟੇਗਰੀ 'ਚ ਚੁਣਿਆ ਗਿਆ ਹੈ ਪਰ ਪ੍ਰੀਆ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਜਰਮਨੀ ਜਾ ਸਕੇ। ਉਹ ਮਜ਼ਦੂਰ ਪਿਤਾ ਦੀ ਧੀ ਹੈ ਜੋ ਮਹੀਨੇ ਦੇ 10 ਹਜ਼ਾਰ ਰੁਪਏ ਕਮਾਉਂਦੇ ਹਨ। ਅਜਿਹੇ 'ਚ ਪ੍ਰੀਆ ਅਤੇ ਉਸ ਦੇ ਪਰਿਵਾਰ ਨੇ ਸਰਕਾਰ ਤੋਂ ਮਦਦ ਮੰਗੀ ਅਤੇ ਮੰਤਰੀ ਜੀ ਨੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।
 


ਸੀ.ਐੱਮ ਯੋਗੀ ਨੇ ਦਿੱਤੀ 4.5 ਲੱਖ ਦੀ ਮਦਦ
ਮੀਡੀਆ 'ਚ ਖਬਰ ਆਉਣ ਦੇ ਬਾਅਦ ਜਿਵੇਂ ਹੀ ਸੀ.ਐੱਮ. ਯੋਗੀ ਆਦਿਤਿਆਨਾਥ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪ੍ਰਸ਼ਾਸਨ ਨੂੰ ਮਦਦ ਕਰਨ ਦੇ ਲਈ ਕਿਹਾ। ਸੀ.ਐੱਮ. ਨੇ ਕਿਹਾ, ''ਜਿਵੇਂ ਹੀ ਮੈਨੂੰ ਪਤਾ ਲੱਗਾ ਮੈਂ ਤੁਰੰਤ 4.50 ਲੱਖ ਰੁਪਏ ਦੀ ਮਨਜ਼ੂਰ ਕਰ ਦਿੱਤੇ। ਮੇਰਠ ਦੇ ਡੀ.ਐੱਮ. ਤੋਂ ਉਨ੍ਹਾਂ ਦੇ ਆਉਣ-ਜਾਣ ਦੀ ਵਿਵਸਥਾ ਕਰਨ ਨੂੰ ਕਿਹਾ ਗਿਆ ਹੈ।''

ਪ੍ਰੀਆ ਨੇ ਲਿਖੀਆਂ ਸਨ ਸੀ.ਐੱਮ ਅਤੇ ਪੀ.ਐੱਮ ਨੂੰ ਚਿੱਠੀਆਂ  
ਪ੍ਰੀਆ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ। ਅਜਿਹੇ 'ਚ ਉਸ ਨੇ ਮਦਦ ਦੇ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਸੀ.ਐੱਮ. ਯੋਗੀ ਆਦਿਤਿਆਨਾਥ ਨੂੰ ਲਿਖਿਆ। ਹਾਲਾਂਕਿ ਉਸ ਸਮੇਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਮਦਦ ਮੰਗਣ ਲਈ ਉਹ ਦੋ ਵਾਰ ਖੇਡ ਮੰਤਰਾਲਾ 'ਚ ਵੀ ਗਈ, ਪਰ ਖੇਡ ਮੰਤਰੀ ਨੂੰ ਨਹੀਂ ਮਿਲ ਸਕੀ।

ਧੀ ਖਾਤਰ ਪਿਤਾ ਨੇ ਵੇਚ ਦਿੱਤੀਆਂ ਸਨ ਮੱਝਾਂ
ਧੀ ਦੇ ਸੁਪਨਿਆਂ ਦੀ ਖਾਤਰ ਪਿਤਾ ਬ੍ਰਜਪਾਲ ਸਿੰਘ ਨੇ ਆਪਣੀਆਂ ਮੱਝਾਂ ਤਕ ਵੇਚ ਦਿੱਤੀਆਂ ਸਨ। ਉਨ੍ਹਾਂ ਦੱਸਿਆ- ਧੀ ਪ੍ਰੀਆ ਲਈ ਮੈਂ ਸਥਾਨਕ ਵਿਧਾਇਕ, ਸੀ.ਐੱਮ. ਯੋਗੀ, ਪੀ.ਐੱਮ. ਮੋਦੀ ਅਤੇ ਖੇਡ ਮੰਤਰਾਲਾ ਤੱਕ ਗੁਹਾਰ ਲਗਾਈ। ਮੈਂ ਆਪਣੀਆਂ ਮੱਝਾਂ ਵੇਚ ਦਿੱਤੀਆਂ ਅਤੇ ਲੋਕਾਂ ਤੋਂ ਕੁਝ ਰੁਪਏ ਉਧਾਰ ਵੀ ਲਏ। ਪਰ ਕਿਤੋਂ ਵੀ ਕੋਈ ਮਦਦ ਨਹੀਂ ਮਿਲੀ ਸੀ।

ਖੁਦ ਦੀ ਰਾਈਫਲ ਤੱਕ ਨਹੀਂ ਹੈ
ਪ੍ਰੀਆ ਦੇ ਕੋਲ ਖੁਦ ਦੀ ਰਾਫੀਫਲ ਤੱਕ ਨਹੀਂ ਹੈ। 2017 ਤੱਕ ਉਹ ਐੱਨ.ਸੀ.ਸੀ. ਕੈਡੇਟ ਸੀ ਤਾਂ ਉਸ ਨੂੰ ਰਾਫੀਫਲ ਮਿਲੀ ਹੋਈ ਸੀ। 2014 ਤੋਂ 2017 ਵਿਚਾਲੇ ਉਸ ਨੇ ਕੁਲ 17 ਤਮਗੇ ਆਪਣੇ ਨਾਂ ਕੀਤੇ ਹਨ।


Related News