ਪ੍ਰਿਯਾ ਪਾਲ ਨੇ ਕੀਤਾ ਸੰਜੇ ਗਾਂਧੀ ਦੀ ਬੇਟੀ ਹੋਣ ਦਾ ਦਾਅਵਾ

Tuesday, Jul 11, 2017 - 01:53 AM (IST)

ਪ੍ਰਿਯਾ ਪਾਲ ਨੇ ਕੀਤਾ ਸੰਜੇ ਗਾਂਧੀ ਦੀ ਬੇਟੀ ਹੋਣ ਦਾ ਦਾਅਵਾ

ਨਵੀਂ ਦਿੱਲੀ— ਸਵ. ਕਾਂਗਰਸ ਨੇਤਾ ਸੰਜੇ ਗਾਂਧੀ ਦੀ ਜੈਵਿਕ ਬੇਟੀ ਹੋਣ ਦਾ ਦਾਅਵਾ ਕਰਦੇ ਹੋਏ ਪ੍ਰਿਯਾ ਸਿੰਘ ਪਾਲ ਨੇ ਅੱਜ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਡੀ. ਐੱਨ. ਏ. ਜਾਂਚ ਦੀ ਮੰਗ ਕੀਤੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦੀ 1980 'ਚ ਇਕ ਜਹਾਜ਼ ਦੁਰਘਟਨਾ 'ਚ ਮੌਤ ਹੋ ਗਈ ਸੀ।
ਕਾਰਪੋਰੇਟ ਜਗਤ ਨਾਲ ਸਬੰਧ ਰੱਖਣ ਵਾਲੀ ਪਾਲ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ਨੇ ਇਸ ਤੋਂ ਪਹਿਲਾਂ 'ਸ਼ਿਸ਼ੂ ਭਵਨ' ਅਤੇ 'ਨਿਰਮਲ ਛਾਇਆ' ਦੇ ਖਿਲਾਫ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਨੇ ਉਸ ਦੇ ਮਾਤਾ-ਪਿਤਾ ਦੀ ਪਛਾਣ ਲੁਕੋ ਕੇ ਗੋਦ ਲੈਣ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਨੇ ਕਿਹਾ ਕਿ ਬਾਲੀਵੁੱਡ ਦੀ ਆਉਣ ਵਾਲੀ ਫਿਲਮ 'ਇੰਦੂ ਸਰਕਾਰ' 'ਚ ਉਸ ਦੇ ਪਿਤਾ ਸੰਜੇ ਗਾਂਧੀ ਦਾ ਖਰਾਬ ਅਕਸ ਪੇਸ਼ ਕੀਤਾ ਗਿਆ, ਜਿਸ ਕਾਰਨ ਉਸ ਨੇ ਪ੍ਰੈੱਸ ਕਾਨਫਰੰਸ ਬੁਲਾਈ ਹੈ।


Related News