ਤਾਲਾਬੰਦੀ ''ਚ ਫਸੇ ਪਾਲਤੂ ਜਾਨਵਰਾਂ ਲਈ ਪ੍ਰਾਈਵੇਟ ਜੈੱਟ ਬੁਕ, ਖਰਚ ਹੋਣਗੇ ਲੱਖਾਂ ਰੁਪਏ

Saturday, Jun 06, 2020 - 02:01 PM (IST)

ਤਾਲਾਬੰਦੀ ''ਚ ਫਸੇ ਪਾਲਤੂ ਜਾਨਵਰਾਂ ਲਈ ਪ੍ਰਾਈਵੇਟ ਜੈੱਟ ਬੁਕ, ਖਰਚ ਹੋਣਗੇ ਲੱਖਾਂ ਰੁਪਏ

ਨਵੀਂ ਦਿੱਲੀ— ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੀ ਵਜ੍ਹਾ ਕਰ ਕੇ ਲਾਗੂ ਤਾਲਾਬੰਦੀ ਕਾਰਨ ਇਨਸਾਨ ਹੀ ਪੇਰਸ਼ਾਨ ਨਹੀਂ ਹੋਏ, ਸਗੋਂ ਕਿ ਪਾਲਤੂ ਜਾਨਵਰਾਂ ਨੂੰ ਵੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਤਾਲਾਬੰਦੀ ਕਾਰਨ ਬਣੇ ਮਾਹੌਲ ਦਰਮਿਆਨ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਦਿੱਲੀ ਤੋਂ ਮੁੰਬਈ ਤੱਕ ਪਾਲਤੂ ਜਾਨਵਰਾਂ ਲਈ ਇਕ ਪ੍ਰਾਈਵੇਟ ਜੈੱਟ ਆਪਣੇ ਮਾਲਕਾਂ ਨੂੰ ਮਿਲਣ ਲਈ ਬੁਕ ਕੀਤਾ ਜਾਵੇਗਾ। 6 ਸੀਟਾਂ ਵਾਲੇ ਇਸ ਜੈੱਟ 'ਚ ਸਿਰਫ ਪਾਲਤੂ ਜਾਨਵਰ ਹੀ ਯਾਤਰਾ ਕਰਨਗੇ। ਹਰੇਕ ਟਿਕਟ ਦੀ ਕੀਮਤ 1.6 ਲੱਖ ਰੁਪਏ ਤੈਅ ਕੀਤੀ ਗਈ ਹੈ। ਪਾਲਤੂ ਜਾਨਵਰ ਜੂਨ ਦੇ ਮੱਧ ਵਿਚ ਮੁੰਬਈ ਲਈ ਉਡਾਣ ਭਰਨਗੇ। ਇਸ ਜੈੱਟ 'ਚ ਕੋਰੋਨਾ ਨੂੰ ਲੈ ਕੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣਗੀਆਂ। ਪਾਲਤੂ ਜਾਨਵਰਾਂ ਦਾ ਤਾਪਮਾਨ ਚੈਕ ਕੀਤਾ ਜਾਵੇਗਾ। ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕੀਤਾ ਜਾਵੇਗਾ। ਇਨ੍ਹਾਂ ਨੂੰ ਪਿੰਜਰੇ ਵਿਚ ਬੰਦ ਕੀਤਾ ਜਾਵੇਗਾ।

ਇਕ ਅਗੰਰੇਜ਼ੀ ਅਖਬਾਰ ਦੀ ਖ਼ਬਰ ਮੁਤਾਬਕ ਇਹ ਸੁਝਾਅ ਉੱਦਮੀ ਦੀਪਿਕਾ ਸਿੰਘ ਲੈ ਕੇ ਆਈ, ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੁੰਬਈ ਦੀ ਯਾਤਰਾ ਲਈ ਇਕ ਪ੍ਰਾਈਵੇਟ ਜੈੱਟ ਦੀ ਵਿਵਸਥਾ ਕਰ ਰਹੀ ਸੀ। ਦੀਪਿਕਾ ਨੇ ਦੱਸਿਆ ਕਿ ਕੁਝ ਲੋਕ ਆਪਣੇ ਪਾਲਤੂ ਜਾਨਵਰਾਂ ਨਾਲ ਯਾਤਰਾ ਕਰਨਾ ਚਾਹੁੰਦੇ ਸਨ ਪਰ ਦੂਜੇ ਲੋਕਾਂ ਨੇ ਮਨਾ ਕਰ ਦਿੱਤਾ, ਤਾਂ ਮੈਂ ਦੂਜੇ ਜੈੱਟ ਦੀ ਵਿਵਸਥਾ ਕਰਨ ਦਾ ਫੈਸਲਾ ਕੀਤਾ। ਇਸ ਲਈ ਦੀਪਿਕਾ ਨੇ ਇਕ ਪ੍ਰਾਈਵੇਟ ਜੈੱਟ ਕੰਪਨੀ ਐਕਰਿਸ਼ਨ ਏਵੀਏਸ਼ਨ ਨਾਲ ਸੰਪਰਕ ਕੀਤਾ ਹੈ। ਉਹ ਪਾਲਤੂ ਜਾਨਵਰਾਂ ਲਈ ਇਕ ਜਹਾਜ਼ ਦੇਣ ਲਈ ਸਹਿਮਤ ਹੋਏ ਹਨ।

ਪਾਲਤੂ ਜਾਨਵਰਾਂ ਨੂੰ ਮੁੰਬਈ ਲਿਆਉਣ ਲਈ 6 ਸੀਟਰ ਪ੍ਰਾਈਵੇਟ ਜੈੱਟ ਬੁੱਕ ਕੀਤਾ ਗਿਆ ਹੈ, ਜਿਸ ਲਈ ਕਰੀਬ 9.6 ਲੱਖ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ।  ਯਾਨੀ ਕਿ ਹਰੇਕ ਸੀਟ ਲਈ ਤਕਰੀਬਨ 1.6 ਲੱਖ ਰੁਪਏੇ ਇਕ ਵਿਅਕਤੀ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਖਰਚ ਕਰਨੇ ਪਏ। ਦੀਪਿਕਾ ਨੇ ਦੱਸਿਆ ਕਿ ਉਸ ਨੇ  ਹਾਲਾਂਕਿ ਅਜੇ ਤੱਕ 4 ਲੋਕਾਂ ਨੇ ਹੀ ਪਾਲਤੂ ਜਾਨਵਰਾਂ ਨੂੰ ਘਰ ਲਿਆਉਣ ਲਈ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ ਹਨ। ਉਨ੍ਹਾਂ ਨੂੰ ਦੋ ਹੋਰਨਾ ਦੀ ਉਡੀਕ ਹੈ।


author

Tanu

Content Editor

Related News