ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪੀ. ਐੱਮ. ਮੋਦੀ ਨੂੰ ਕੀਤਾ ਫੋਨ, ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

Saturday, Aug 15, 2020 - 06:22 PM (IST)

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪੀ. ਐੱਮ. ਮੋਦੀ ਨੂੰ ਕੀਤਾ ਫੋਨ, ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

ਕਾਠਮੰਡੂ- ਨਕਸ਼ੇ ਨੂੰ ਲੈ ਕੇ ਕੁਝ ਮਹੀਨਿਆਂ ਤੋਂ ਭਾਰਤ ਤੇ ਨੇਪਾਲ ਵਿਚਕਾਰ ਜਾਰੀ ਤਲਖੀ ਨੂੰ ਦੂਰ ਕਰਨ ਦੀ ਕੋਸ਼ਿਸ਼ ਤਹਿਤ ਨੇਪਾਲੀ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਅੱਜ ਦੁਪਹਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ 74ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਵਿਦੇਸ਼ ਮੰਤਰਾਲੇ ਮੁਤਾਬਕ ਓਲੀ ਨੇ ਪੀ. ਐੱਮ. ਮੋਦੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਸਥਾਈ ਮੈਂਬਰ ਚੁਣੇ ਜਾਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

ਵਿਦੇਸ਼ ਮੰਤਰਾਲੇ ਮੁਤਾਬਕ ਦੋਹਾਂ ਨੇਤਾਵਾਂ ਨੇ ਇਕ-ਦੂਜੇ ਦੇ ਇੱਥੇ ਕੋਰੋਨਾ ਮਹਾਮਾਰੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੋਸ਼ਿਸ਼ਾਂ ਕਰਨ ਦਾ ਸਮਰਥਨ ਕੀਤਾ ਅਤੇ ਇਕਜੁਟਤਾ ਪ੍ਰਗਟਾਈ। ਮੋਦੀ ਨੇ ਵੀ ਓਲੀ ਨੂੰ ਭਾਰਤ ਵਲੋਂ ਹਰ ਸੰਭਵ ਸਹਾਇਤਾ ਜਾਰੀ ਰੱਖਣ ਦੀ ਪੇਸ਼ਕਸ਼ ਕੀਤੀ। ਮੋਦੀ ਨੇ ਓਲੀ ਨੂੰ ਫੋਨ ਕਰਨ ਲਈ ਧੰਨਵਾਦ ਕੀਤਾ ਤੇ ਭਾਰਤ ਤੇ ਨੇਪਾਲ ਦੇ ਵਿਚਕਾਰ ਸਾਂਝੇ ਸੱਭਿਆਚਾਰਕ ਸੰਪਰਕ ਨੂੰ ਯਾਦ ਕੀਤਾ। ਇਸ ਤੋਂ ਪਹਿਲਾਂ ਮੋਦੀ ਨੇ 74ਵੇਂ ਆਜ਼ਾਦੀ ਦਿਹਾੜੇ ਨੂੰ ਸੰਬੋਧਤ ਕਰਦੇ ਹੋਏ ਲਾਲ ਕਿਲ੍ਹੇ ਤੋਂ ਅੱਜ ਕਿਹਾ ਕਿ ਗੁਆਂਢੀ ਦੇਸ਼ ਭਾਰਤ ਦੀ ਸੁਰੱਖਿਆ, ਵਿਕਾਸ ਅਤੇ ਵਿਸ਼ਵਾਸ ਵਿਚ ਸਾਂਝੀਦਾਰ ਹਨ ਅਤੇ ਭਾਰਤ ਗੁਆਂਢੀਆਂ ਨਾਲ ਸਦੀਆਂ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। 


author

Sanjeev

Content Editor

Related News