PM ਮੋਦੀ ਨੇ ਮਹਾਰਾਸ਼ਟਰ ਰੇਲ ਹਾਦਸੇ 'ਚ ਪ੍ਰਵਾਸੀ ਮਜ਼ੂਦਰਾਂ ਦੀ ਮੌਤ 'ਤੇ ਸੋਗ ਜਤਾਇਆ

05/08/2020 9:59:13 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਟਰੇਨ ਹਾਦਸੇ 'ਚ 14 ਪ੍ਰਵਾਸੀ ਮਜ਼ਦੂਰਾਂ ਦੀ ਮੌਤ 'ਤੇ ਸ਼ੁੱਕਰਵਾਰ ਨੂੰ ਦੁੱਖ ਜਤਾਇਆ। ਉਨਾਂ ਨੇ ਕਿਹਾ ਕਿ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਔਰੰਗਾਬਾਦ ਜ਼ਿਲੇ 'ਚ ਰੇਲ ਦੀਆਂ ਪੱਟੜੀਆਂ 'ਤੇ ਸੌਂ ਰਹੇ ਘੱਟੋ-ਘੱਟ 14 ਪ੍ਰਵਾਸੀ ਮਜ਼ਦੂਰਾਂ ਦੀ ਸ਼ੁੱਕਰਵਾਰ ਸਵੇਰੇ ਇਕ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ।

PunjabKesariਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਮਹਾਰਾਸ਼ਟਰ ਦੇ ਔਰੰਗਾਬਾਦ 'ਚ ਰੇਲ ਹਾਦਸੇ 'ਚ ਲੋਕਾਂ ਦੇ ਮਾਰੇ ਜਾਣ ਤੋਂ ਬਹੁਤ ਦੁਖੀ ਹਾਂ। ਰੇਲ ਮੰਤਰੀ ਪੀਊਸ਼ ਗੋਇਲ ਨਾਲ ਗੱਲ ਕੀਤੀ ਅਤੇ ਉਹ ਸਥਿਤੀ 'ਤੇ ਕਰੀਬੀ ਨਜ਼ਰ ਰੱਖ ਰਹੇ ਹਨ।'' ਦੱਸਣਯੋਗ ਹੈ ਕਿ ਇਹ ਮਜ਼ਦੂਰ ਆਪਣੇ ਗ੍ਰਹਿ ਰਾਜ ਮੱਧ ਪ੍ਰਦੇਸ਼ ਵਾਪਸ ਆ ਰਹੇ ਸਨ। ਉਹ ਪੱਟੜੀਆਂ ਦੇ ਕਿਨਾਰੇ ਚੱਲ ਰਹੇ ਸਨ ਅਤੇ ਥਕਾਣ ਕਾਰਨ ਪੱਟੜੀਆਂ 'ਤੇ ਹੀ ਸੌਂ ਗਏ ਸਨ।


DIsha

Content Editor

Related News