ਦੇਸ਼ ’ਚ ਪਹਿਲੀ ਵਾਰ ਬਿਨਾਂ ਡਰਾਈਵਰ ਦੇ ਚਲੇਗੀ ਮੈਟਰੋ, PM ਮੋਦੀ ਅੱਜ ਦਿਖਾਉਣਗੇ ਹਰੀ ਝੰਡੀ

Monday, Dec 28, 2020 - 09:45 AM (IST)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਪਹਿਲੀ ਡਰਾਈਵਰ ਲੈੱਸ ਟ੍ਰੇਨ ਸੇਵਾ ਦਾ ਦਿੱਲੀ ਮੈਟਰੋ ਦੀ ‘‘ਮਜੇਂਟਾ ਲਾਈਨ‘‘ ’ਤੇ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਨਗੇ। ਨਾਲ ਹੀ ਉਹ ‘ਏਅਰਪੋਰਟ ਐਕਸਪ੍ਰੈਸ’ ’ਤੇ ਨੈਸ਼ਨਲ ਕਾਮਨ ‘ਮੋਬੀਲਿਟੀ ਕਾਰਡ’ ਸੇਵਾ ਦੀ ਵੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਯਾਤਰਾ ਸੁਗਮ ਬਣਾਉਣ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਪੀ.ਐੱਮ.ਓ. ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਡਰਾਈਵਰ ਲੈੱਸ ਟਰੇਨ ਪੂਰੀ ਤਰ੍ਹਾਂ ਆਟੋਮੈਟਿਕ ਹੋਵੇਗੀ, ਜੋ ਕਿਸੇ ਵੀ ਮਨੁੱਖੀ ਗਲਤੀ ਦੀ ਸੰਭਾਵਨਾ ਨੂੰ ਖ਼ਤਮ ਕਰ ਦੇਵੇਗੀ। 

ਦਿੱਲੀ ਮੈਟਰੋ ਦੀ ਮਜੇਂਟਾ ਲਾਈਨ (ਜਨਕਪੁਰੀ ਪੱਛਮੀ-ਬਾਟਨਿਕਲ ਗਾਰਡਨ) ’ਤੇ ਡਰਾਈਵਰ ਲੈੱਸ ਟਰੇਨ ਸੇਵਾ ਸ਼ੁਰੂ ਹੋਣ ਤੋਂ ਬਾਅਦ ਪਿੰਕ ਲਾਈਨ (ਮਜਲਿਸ ਪਾਰਕ-ਸ਼ਿਵ ਵਿਹਾਰ) ’ਤੇ 2021 ਦੇ ਅੱਧ ਵਿਚ ਡਰਾਈਵਰ ਲੈਸ ਸੇਵਾ ਸ਼ੁਰੂ ਹੋਣ ਦੀ ਉਮੀਦ ਹੈ। ਐੱਨ.ਸੀ.ਐੱਮ.ਸੀ. ਨੂੰ ਏਅਰਪੋਰਟ ਐਕਸਪ੍ਰੈਸ ਲਾਈਨ ’ਤੇ ਪੁਰੀ ਤਰ੍ਹਾਂ ਨਾਲ ਸੰਚਾਇਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਜਾਰੀ ਰੁਪੇ-ਡੈਬਿਟ ਕਾਰਡ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਦਾ ਇਸਤੇਮਾਲ ਕਰਕੇ ਮਾਰਗ ’ਤੇ ਯਾਤਰਾ ਕਰ ਸਕੇਗਾ। ਪੀ.ਐੱਮ. ਨੇ ਕਿਹਾ ਕਿ ਇਹ ਸੁਵਿਧਾ 2022 ਤੱਕ ਦਿੱਲੀ ਮੈਟਰੋ ਦੇ ਪੂਰੇ ਨੈੱਟਵਰਕ ’ਤੇ ਉਪਲੱਬਧ ਹੋਵੇਗੀ।


cherry

Content Editor

Related News