ਵਾਰਾਣਸੀ ਦੇ ਡਾਕਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਜਿਆ ਬਨਾਰਸੀ ਗਮਛਾ

Wednesday, Apr 22, 2020 - 01:12 PM (IST)

ਵਾਰਾਣਸੀ ਦੇ ਡਾਕਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਜਿਆ ਬਨਾਰਸੀ ਗਮਛਾ

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੀ ਜਨਤਾ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਣ ਲਈ ਮਾਸਕ ਦੀ ਜਗਾ ਗਮਛੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੇ ਜਾਣ ਤੋਂ ਬਾਅਦ ਵਾਰਾਣਸੀ ਦੇ ਡਾਕਟਰ ਉੱਤਮ ਓਝਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਬਨਾਰਸੀ ਗਮਛਾ ਭੇਜਿਆ ਹੈ। ਡਾ. ਉੱਤਮ ਨੇ ਕਿਹਾ,''ਗਮਛਾ ਬਨਾਰਸ ਦਾ ਇਕ ਰਵਾਇਤਰੀ ਕੱਪੜਾ ਹੈ ਅਤੇ ਵਾਰਾਣਸੀ ਦੇ ਲੋਕ ਇਸ ਗਮਛੇ ਦੀ ਵਰਤੋਂ ਵੱਖ-ਵੱਖ ਕੰਮਾਂ 'ਚ ਕਰਦੇ ਹਨ।''

ਨਾਲ ਹੀ ਉਨਾਂ ਨੇ ਉਮੀਦ ਜਤਾਈ ਕਿ ਅਮਰੀਕਾ ਦੇ ਰਾਸ਼ਟਰਪਤੀ ਇਸ ਨੂੰ ਸਕਾਰਾਤਮਕ ਰੂਪ ਨਾਲ ਲੈਣਗੇ ਅਤੇ ਇਸ ਦੀ ਵਰਤੋਂ ਕਰਨਗੇ। ਉਨਾਂ ਨੇ ਗਮਛਾ, ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਮਾਧਿਅਮ ਨਾਲ ਡੋਨਾਲਡ ਟਰੰਪ ਨੂੰ ਭੇਜਿਆ ਹੈ, ਜਿਸ ਦੀ 'ਪਾਰਸਲ ਸਪੀਡ ਪੋਸਟ ਰਜਿਸਟਰੀ' ਵਾਰਾਣਸੀ ਤੋਂ ਕਰ ਦਿੱਤੀ ਗਈ ਹੈ। ਡਾਕਟਰ ਉੱਤਮ ਨੇ ਦੱਸਿਆ ਕਿ ਉਹ ਖੁਦ ਗਮਛੇ ਦੀ ਵਰਤੋਂ ਕਰਦੇ ਹਨ, ਨਾਲ ਹੀ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਵਧ ਤੋਂ ਵਧ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰ ਰਹੇ ਹਨ।


author

DIsha

Content Editor

Related News