PM ਮੋਦੀ ਨੇ ਵਿਸ਼ਵ ਰੇਡੀਓ ਦਿਵਸ 'ਤੇ ਦਿੱਤੀ ਵਧਾਈ
Monday, Feb 13, 2023 - 10:14 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਸ਼ਵ ਰੇਡੀਓ ਦਿਵਸ ਮੌਕੇ ਸਾਰੇ ਸਰੋਤਿਆਂ, ਪੇਸ਼ਕਾਰਾਂ ਅਤੇ ਇਸ ਨਾਲ ਜੁੜੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਇਹ ਪ੍ਰਸਾਰਨ ਸੇਵਾ ਆਪਣੇ ਪ੍ਰੋਗਰਾਮਾਂ ਰਾਹੀਂ ਲੋਕਾਂ ਦੇ ਜੀਵਨ ਨੂੰ ਰੌਸ਼ਨ ਕਰਦਾ ਰਹੇ। ਹਰ ਸਾਲ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਰੇਡੀਓ ਦੇ ਮਹੱਤਵ ਬਾਰੇ ਆਮ ਜਨਤਾ ਅਤੇ ਸਮਾਚਾਰ ਮਾਧਿਅਮਾਂ 'ਚ ਜਾਗਰੂਕਤਾ ਵਧਾਉਣ ਅਤੇ ਰੇਡੀਓ ਰਾਹੀਂ ਸੂਚਨਾ ਉਪਲੱਬਧ ਕਰਵਾਉਣ ਲਈ ਨੀਤੀ-ਨਿਰਮਾਤਾਵਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਇਕ ਟਵੀਟ 'ਚ ਕਿਹਾ,''ਵਿਸ਼ਵ ਰੇਡੀਓ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਸਾਰੇ ਰੇਡੀਓ ਸਰੋਤਿਆਂ, ਰੇਡੀਓ ਜੌਕੀਜ਼ ਅਤੇ ਪ੍ਰਸਾਰਨ ਇਕੋ-ਸਿਸਟਮ ਨਾਲ ਜੁੜੇ ਹੋਰ ਸਾਰੇ ਲੋਕਾਂ ਨੂੰ ਵਧਾਈ। ਰੇਡੀਓ ਨਵੀਨਤਾਕਾਰੀ ਪ੍ਰੋਗਰਾਮਾਂ ਅਤੇ ਮਨੁੱਖੀ ਰਚਨਾਤਮਕਤਾ ਨੂੰ ਪ੍ਰਦਰਸ਼ਿਤ ਕਰਨ ਦੇ ਮਾਧਿਅਮ ਨਾਲ ਜੀਵਨ ਨੂੰ ਰੌਸ਼ਨ ਕਰਦਾ ਰਹੇ।'' ਇਹ ਦਿਵਸ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਅਤੇ ਉਨ੍ਹਾਂ ਨੂੰ ਜੋੜਨ ਦੀ ਰੇਡੀਓ ਦੀ ਅਦਭੁੱਤ ਸਮਰੱਥਾ ਨੂੰ ਯਾਦ ਕਰਨ ਦਾ ਮੌਕਾ ਵੀ ਹੁੰਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ