PM ਮੋਦੀ ਦੇ ਇਸ ਪਰਿਵਾਰਿਕ ਮੈਂਬਰ ਨੇ ਖੋਲ੍ਹਿਆ ਸਰਕਾਰ ਖਿਲਾਫ ਮੋਰਚਾ
Thursday, Mar 01, 2018 - 08:05 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਉਨ੍ਹਾਂ ਦੇ ਭਰਾ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਕਾਰਨ ਸਰਕਾਰ ਦੀ ਨਾਕਾਮਯਾਬੀ ਹੈ। ਸਰਕਾਰ ਦੇ ਨਾਲ ਗੱਲਬਾਤ ਦੇ ਬਾਵਜੂਦ ਗੁਜਰਾਤ ਫੇਅਰ ਪ੍ਰਾਈਸ ਸ਼ਾਪ ਅਤੇ ਕੇਰੋਸਿਨ ਲਾਈਸੈਂਸ ਹੋਲਡਰ ਦਾ ਗ੍ਰਾਹਕਾਂ ਦੇ ਨਾਲ ਵਿਵਾਦ ਨੂੰ ਸੁਲਝਾਇਆ ਨਹੀਂ ਜਾ ਸਕਿਆ ਹੈ।
ਜਿਸ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਨੇ ਹੜਤਾਲ ਦਾ ਐਲਾਨ ਕੀਤਾ ਹੈ। ਗੁਜਰਾਤ ਫੇਅਰ ਪ੍ਰਾਈਸ ਸ਼ਾਪ ਆਨਰਸ ਦੇ ਪ੍ਰਧਾਨ ਪ੍ਰਹਿਲਾਦ ਮੋਦੀ ਨੇ ਐਲਾਨ ਕੀਤਾ ਕਿ ਸਾਰੀਆਂ ਦੁਕਾਨਾਂ ਇਕ ਮਾਰਚ ਤੋਂ ਹੜਤਾਲ 'ਤੇ ਹਨ।
2 ਕਰੋੜ ਲੋਕ ਹੋਣਗੇ ਪ੍ਰਭਾਵਿਤ
ਮੰਗਲਵਾਰ ਨੂੰ ਗੁਜਰਾਤ ਖੁਰਾਕ ਸਪਲਾਈ ਵਿਭਾਗ ਨਾਲ ਮੀਟਿੰਗ ਹੋਈ, ਜਿਸ 'ਚ ਪ੍ਰਹਿਲਾਦ ਮੋਦੀ ਨੇ ਹਿੱਸਾ ਲਿਆ ਹਾਲਾਂਕਿ ਇਹ ਮੀਟਿੰਗ ਬੇਨਤੀਜਾ ਰਹੀ। ਇਸ ਤੋਂ ਬਾਅਦ ਗੁਜਰਾਤ ਫੇਅਰ ਪ੍ਰਾਈਸ ਸ਼ਾਪ ਆਨਰਸ ਦੇ ਪ੍ਰਧਾਨ ਪ੍ਰਹਿਲਾਦ ਮੋਦੀ ਨੇ ਇਕ ਮਾਰਚ ਤੋਂ ਹੜਤਾਲ ਦਾ ਐਲਾਨ ਕੀਤਾ। ਗੁਜਰਾਤ 'ਚ ਇਸ ਹੜਤਾਲ ਦੀ ਵਜ੍ਹਾ ਕਾਰਨ 2 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਣਗੇ। ਸਿਰਫ ਅਹਿਮਦਾਬਾਦ 'ਚ ਹੀ 5 ਲੱਖ ਲੋਕਾਂ 'ਤੇ ਇਸ ਦਾ ਅਸਰ ਹੋਵੇਗਾ।