PM ਮੋਦੀ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ, ਸਾਈਡ 'ਤੇ ਕਰਵਾਇਆ ਆਪਣਾ ਕਾਫ਼ਲਾ

Monday, Dec 18, 2023 - 12:14 PM (IST)

PM ਮੋਦੀ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ, ਸਾਈਡ 'ਤੇ ਕਰਵਾਇਆ ਆਪਣਾ ਕਾਫ਼ਲਾ

ਵਾਰਾਣਸੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਇਕ ਐਂਬੂਲੈਂਸ ਨੂੰ ਰਸਤਾ ਦਿੱਤਾ, ਜਿਸਨਾਲ ਮਰੀਜ਼ ਸਮੇਂ 'ਤੇ ਹਸਪਤਾਲ ਪਹੁੰਚ ਸਕਿਆ। ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ ਜਦੋਂ ਬਾਬਤਪੁਰ ਏਅਰਪੋਰਟ ਤੋਂ ਸੜਕ ਮਾਰਗ ਰਾਹੀਂ ਵਾਰਾਣਸੀ ਜਾ ਰਿਹਾ ਸੀ ਤਾਂ ਪਿੱਛਿਓਂ ਇਕ ਐਂਬੂਲੈਂਸ ਆਉਂਦੀ ਦਿਖਾਈ ਦਿੱਤੀ।

PunjabKesari

ਇਹ ਦੇਖ ਪੀ.ਐੱਮ. ਮੋਦੀ ਦਾ ਕਾਫ਼ਲਾ ਐਂਬੂਲੈਂਸ ਨੂੰ ਰਸਤਾ ਦੇਣ ਲਈ ਤੇਜ਼ੀ ਨਾਲ ਸੜਕ ਤੋਂ ਇਕ ਪਾਸੇ ਚੱਲਾ ਗਿਆ। ਇਸ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਵੱਡੀ ਗਿਣਤੀ 'ਚ ਸੜਕ ਕਿਨਾਰੇ ਖੜ੍ਹੇ ਲੋਕਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸੁਆਗਤ ਕੀਤਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News