ਕਰਨਾਟਕ ''ਚ ਵੋਟਰਾਂ ਨੂੰ ਲੁਭਾਉਣ ਲਈ ਵੰਡੇ ਜਾ ਰਹੇ ਪ੍ਰੈੱਸ਼ਰ ਕੁੱਕਰ, ਡਿਨਰ ਸੈੱਟ

02/04/2023 2:00:34 PM

ਬੈਂਗਲੁਰੂ- ਕਰਨਾਟਕ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ਲਈ ਡਿਨਰ ਸੈੱਟ, ਪ੍ਰੈਸ਼ਰ ਕੁੱਕਰ, ਡਿਜੀਟਲ ਘੜੀਆਂ ਅਤੇ ਹੋਰ ਸਾਮਾਨ ਮੁਫ਼ਤ ਵੰਡਿਆ ਜਾ ਰਿਹਾ ਹੈ। ਕੁਝ ਆਗੂ ਆਪਣੇ ਵੋਟਰਾਂ ਦੀ ਯਾਤਰਾ ਦਾ ਖਰਚਾ ਚੁੱਕਦੇ ਵੀ ਵਿਖਾਈ ਦਿੱਤੇ। ਆਂਧਰਾ ਪ੍ਰਦੇਸ਼ 'ਚ ਤਿਰੂਪਤੀ, ਕਰਨਾਟਕ 'ਚ ਮੰਜੂਨਾਥ ਸਵਾਮੀ ਮੰਦਰ ਅਤੇ ਮਹਾਰਾਸ਼ਟਰ 'ਚ ਸ਼ਿਰਡੀ ਵੋਟਰਾਂ ਦੇ ਪਸੰਦੀਦਾ ਤੀਰਥ ਅਸਥਾਨਾਂ 'ਚੋਂ ਇਕ ਹਨ। ਹਾਲ ਹੀ 'ਚ ਬਗਲਕੋਟ ਜ਼ਿਲ੍ਹੇ 'ਚ ਇਕ ਪ੍ਰਮੁੱਖ ਨੇਤਾ ਦੀ ਤਸਵੀਰ ਵਾਲੀ ਡਿਜੀਟਲ ਘੜੀਆਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਕ ਨਿਵਾਸੀ ਨੇ ਦੱਸਿਆ ਕਿ ਬੈਂਗਲੁਰੂ ਹਲਕੇ 'ਚ ਵੋਟਰਾਂ ਨੂੰ ਡਿਨਰ ਸੈੱਟ ਵੰਡੇ ਗਏ ਹਨ।

ਇਹ ਵੀ ਪੜ੍ਹੋ-  CM ਕੇਜਰੀਵਾਲ ਨੇ BJP 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਤੁਸੀਂ ਆਪਣਾ ਕੰਮ ਕਰੋ, ਸਾਰਿਆਂ ਦੇ ਕੰਮ 'ਚ ਦਖ਼ਲ ਨਾ ਦਿਓ

 

ਇਕ ਔਰਤ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮੈਨੂੰ ਦੁਪਹਿਰ ਨੂੰ ਫੋਨ ਆਇਆ ਅਤੇ ਮੈਨੂੰ ਡਿਨਰ ਸੈੱਟ ਲੈ ਕੇ ਜਾਣ ਲਈ ਕਿਹਾ ਗਿਆ। ਸ਼ੁਰੂ ਵਿਚ ਮੈਂ ਸੋਚਿਆ ਕਿ ਇਹ ਇਕ ਮਜ਼ਾਕ ਹੈ ਪਰ ਜਦੋਂ ਮੈਂ ਉੱਥੇ ਗਈ ਤਾਂ ਮੈਂ ਦੇਖਿਆ ਕਿ ਉਹ ਡਿਨਰ ਸੈੱਟ ਵੰਡ ਰਹੇ ਸਨ। ਬੈਂਗਲੁਰੂ 'ਚ ਹਾਲ ਹੀ 'ਚ ਪ੍ਰੈਸ਼ਰ ਕੁੱਕਰਾਂ ਅਤੇ ਘਰੇਲੂ ਬਰਤਨਾਂ ਨਾਲ ਲੱਦਿਆ ਇਕ ਟਰੱਕ ਵੀ ਜ਼ਬਤ ਕੀਤਾ ਗਿਆ ਸੀ। ਇਨ੍ਹਾਂ ਘਟਨਾਵਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਮਨੋਜ ਕੁਮਾਰ ਮੀਨਾ ਨੇ ਕਿਹਾ ਕਿ ਚੋਣ ਜ਼ਾਬਤਾ ਚੋਣਾਂ ਦੀਆਂ ਤਾਰੀਖ਼ਾ ਦੇ ਐਲਾਨ ਹੋਣ ਦੇ ਦਿਨ ਤੋਂ ਲਾਗੂ ਹੋ ਜਾਂਦਾ ਹੈ ਪਰ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਅਜਿਹੇ ਅਮਲਾਂ 'ਤੇ ਰੋਕ ਲਗਾਉਣ ਦੇ ਤਰੀਕੇ ਵੀ ਮੌਜੂਦ ਹਨ।

ਇਹ ਵੀ ਪੜ੍ਹੋ- ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...

ਮੀਨਾ ਨੇ ਕਿਹਾ ਕਿ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ। ਉਦੋਂ ਤੱਕ ਅਸੀਂ ਇਸ ਗੱਲ 'ਤੇ ਵਿਚਾਰ ਕਰ ਰਹੇ ਹਾਂ ਕਿ ਹਾਲ ਹੀ ਦੀਆਂ ਮੀਡੀਆ ਰਿਪੋਰਟਾਂ ਦੇ ਸੰਦਰਭ 'ਚ ਅਸੀਂ ਕੀ ਕਰ ਸਕਦੇ ਹਾਂ, ਜਿਸ 'ਚ ਦੋਸ਼ ਲਾਇਆ ਗਿਆ ਹੈ ਕਿ ਸਿਆਸੀ ਪਾਰਟੀਆਂ ਅਤੇ ਚੁਣੇ ਹੋਏ ਨੁਮਾਇੰਦੇ ਵੋਟਾਂ ਹਾਸਲ ਕਰਨ ਲਈ ਵੱਖ-ਵੱਖ ਲੋਕ-ਲੁਭਾਵਨੇ ਗਤੀਵਿਧੀਆਂ ਵਿਚ ਸ਼ਾਮਲ ਹਨ।


Tanu

Content Editor

Related News