ਰਾਸ਼ਟਰਪਤੀ ਭਵਨ ਕੰਪਲੈਕਸ ''ਚ ਰਹਿਣ ਵਾਲੇ ਸਫਾਈ ਕਰਮਚਾਰੀ ਦੇ ਰਿਸ਼ਤੇਦਾਰ ਦੀ ਕੋਰੋਨਾ ਨਾਲ ਮੌਤ

04/18/2020 4:44:05 PM

ਨਵੀਂ ਦਿੱਲੀ- ਰਾਸ਼ਟਰਪਤੀ ਭਵਨ ਦੇ ਕੰਪਲੈਕਸ 'ਚ ਰਹਿਣ ਵਾਲੇ ਇਕ ਸਫ਼ਾਈ ਕਰਮਚਾਰੀ ਦੇ ਰਿਸ਼ਤੇਦਾਰ ਦੀ ਕੋਰੋਨਾ ਵਾਇਰਸ ਨਾਲ ਮੌਤ ਤੋਂ ਬਾਅਦ ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਇਹ ਕਰਮਚਾਰੀ ਅਤੇ ਇਸ ਦਾ ਪੂਰਾ ਪਰਿਵਾਰ ਇਸ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਇਆ ਸੀ। ਇਸ ਦੇ ਨਾਲ ਹੀ ਉਸ ਦੇ ਇਲਾਜ ਦੇ ਸਮੇਂ ਵੀ ਇਹ ਉੱਥੇ ਗਿਆ ਸੀ। ਇਸ ਕਰਮਚਾਰੀ ਦਾ ਮਕਾਨ ਰਾਸ਼ਟਰਪਤੀ ਅਸਟੇਟ 'ਚ ਪਾਕੇਟ-ਏ  'ਚ ਗੇਟ ਨੰਬਰ 17 ਕੋਲ ਹੈ। ਇਹ ਵਿਅਕਤੀ ਅਧਿਕਾਰੀਆਂ ਦੇ ਦਫ਼ਤਰ 'ਚ ਕੰਮ ਕਰਦਾ ਸੀ। ਪੂਰੇ ਇਲਾਕੇ ਨੂੰ ਡਬਲਿਊ.ਐੱਚ.ਓ. ਦੀ ਗਾਈਡਲਾਈਨ ਅਨੁਸਾਰ ਸੀਲ ਕਰ ਦਿੱਤਾ ਗਿਆ ਹੈ।

ਇਹ ਸਫ਼ਾਈ ਕਰਮਚਾਰੀ ਰਾਸ਼ਟਰਪਤੀ ਭਵਨ ਦੇ ਇਕ ਅਧਿਕਾਰੀ ਦੇ ਦਫ਼ਤਰ 'ਚ ਵੀ ਸਫਾਈ ਕਰਦਾ ਸੀ। ਅਧਿਕਾਰੀ ਨੂੰ ਸੈਲਫ ਆਈਸੋਲੇਸ਼ਨ 'ਚ ਭੇਜਿਆ ਗਿਆ ਹੈ। ਇਹ ਵਿਅਕਤੀ ਆਪਣੇ ਪਰਿਵਾਰ ਦੇ 30 ਮੈਂਬਰਾਂ ਨਾਲ ਰਾਸ਼ਟਰਪਤੀ ਅਸਟੇਟ 'ਚ ਰਹਿੰਦਾ ਹੈ। ਇਸ ਵਿਅਕਤੀ ਨੂੰ ਉਸ ਦੇ ਪਰਿਵਾਰ ਦੇ 30 ਮੈਂਬਰਾਂ ਨਾਲ ਸੈਲਫ ਆਈਸੋਲੇਸ਼ਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਹਾਲੇ ਤੱਕ ਇਸ ਸਫ਼ਾਈ ਕਰਮਚਾਰੀ ਦੇ ਪੂਰੇ ਪਰਿਵਾਰ 'ਚ ਕਿਸੇ ਵੀ ਮੈਂਬਰ 'ਚ ਕੋਰੋਨਾ ਦਾ ਲੱਛਣ ਨਹੀਂ ਹੈ।


DIsha

Content Editor

Related News