ਕੌਣ ਹੋਵੇਗਾ ਦੇਸ਼ ਦਾ ਰਾਸ਼ਟਰਪਤੀ ਯਸ਼ਵੰਤ ਸਿਨਹਾ ਜਾਂ ਦ੍ਰੌਪਦੀ ਮੁਰਮੂ, ਚੋਣਾਂ ਭਲਕੇ

07/17/2022 3:47:38 PM

ਨਵੀਂ ਦਿੱਲੀ– ਦੇਸ਼ ਦੇ 16ਵੇਂ ਰਾਸ਼ਟਰਪਤੀ ਲਈ ਸੋਮਵਾਰ ਯਾਨੀ ਕਿ ਭਲਕੇ ਚੋਣਾਂ ਹੋਣਗੀਆਂ। ਇਸ ’ਚ ਸੱਤਾਧਾਰੀ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਦੀ ਉਮੀਦਵਾਰ ਦ੍ਰੌਪਦੀ ਮੁਰਮੂ ਅਤੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਵਿਚਾਲੇ ਸਿੱਧਾ ਮੁਕਾਬਲਾ ਹੈ। ਰਾਸ਼ਟਰਪਤੀ ਚੋਣਾਂ ਲਈ ਸੰਸਦ ਭਵਨ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਖ਼ਤਮ ਹੋਵੇਗੀ।

ਇਹ ਵੀ ਪੜ੍ਹੋ- ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ; ਜਾਟ ਚਿਹਰਾ ਤੇ ਕਿਸਾਨ

ਰਾਸ਼ਟਰਪਤੀ ਚੋਣਾਂ ਸੰਜੋਗ ਨਾਲ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਹੋ ਰਹੀਆਂ ਹਨ। ਚੋਣਾਂ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ 21 ਜੂਨ ਨੂੰ ਹੋਵੇਗੀ। ਰਾਸ਼ਟਰਪਤੀ ਦੀ ਚੋਣ ਗੁਪਤ ਵੋਟਿੰਗ ਰਾਹੀਂ ਹੋਵੇਗੀ ਅਤੇ ਕੋਈ ਵੀ ਪਾਰਟੀ ਵ੍ਹਿਪ ਜਾਰੀ ਨਹੀਂ ਕਰੇਗੀ। ਚੋਣਾਂ ਲਈ ਰਾਜ ਸਭਾ ਦੇ ਸਕੱਤਰ ਜਨਰਲ ਪੀ.ਸੀ. ਮੋਦੀ ਨੂੰ ਚੋਣ ਅਧਿਕਾਰੀ ਜਦਕਿ ਵਿਧਾਨ ਸਭਾਵਾਂ ਦੇ ਜਨਰਲ ਸਕੱਤਰਾਂ ਨੂੰ ਸਹਾਇਕ ਚੋਣ ਅਧਿਕਾਰੀ ਬਣਾਇਆ ਗਿਆ ਹੈ। ਦੱਸ ਦੇਈਏ ਰਾਸ਼ਟਰਪਤੀ ਚੋਣ ਸੰਸਦ ਦੇ ਦੋਵਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਮੇਤ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਗਏ ਮੈਂਬਰ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ- ਰੇਵੜੀ ਕਲਚਰ’ ’ਤੇ ਸਿਆਸੀ ਘਮਾਸਾਨ, ਕੇਜਰੀਵਾਲ ਨੇ PM ਮੋਦੀ ਨੂੰ ਦਿੱਤਾ ਠੋਕਵਾਂ ਜਵਾਬ

ਇਸ ਵਾਰ ਕੁੱਲ 776 ਸੰਸਦ ਮੈਂਬਰ ਅਤੇ 433 ਵਿਧਾਨ ਸਭਾ ਮੈਂਬਰ ਚੋਣ ਵਿਚ ਹਿੱਸਾ ਲੈ ਸਕਣਗੇ। ਨਾਮਜ਼ਦ ਮੈਂਬਰਾਂ ਨੂੰ ਰਾਸ਼ਟਰਪਤੀ ਦੀ ਚੋਣ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ। ਵੋਟਿੰਗ ਸਿਰਫ਼ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਹੀ ਹੋਵੇਗੀ। ਚੋਣਾਂ ਲਈ ਸਾਰੇ ਵਿਧਾਇਕਾਂ ਦੀਆਂ ਵੋਟਾਂ ਦੀ ਕੁੱਲ ਗਿਣਤੀ 5,43, 231 ਅਤੇ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਕੁੱਲ ਗਿਣਤੀ 5,43, 200 ਹੋਵੇਗੀ। ਯਾਨੀ ਰਾਸ਼ਟਰਪਤੀ ਚੋਣ ਵਿਚ ਵੋਟਾਂ ਦੀ ਕੁੱਲ ਗਿਣਤੀ 10,86, 431 ਹੋਵੇਗੀ। ਚੋਣ ਪ੍ਰਕਿਰਿਆ 24 ਜੁਲਾਈ ਤੱਕ ਮੁਕੰਮਲ ਕਰ ਲਈ ਜਾਵੇਗੀ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ 5 ਸਾਲ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ।

ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ


Tanu

Content Editor

Related News