ਰਾਸ਼ਟਰਪਤੀ ਨੇ ਪਾਣੀ ਦੀ ਖਪਤ ਘੱਟ ਕਰਨ ’ਤੇ ਦਿੱਤਾ ਜ਼ੋਰ

09/24/2019 7:01:37 PM

ਨਵੀਂ ਦਿੱਲੀ — ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਾਣੀ ਦੀ ਖਪਤ ਘੱਟ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਮੰਗਲਵਾਰ ਕਿਹਾ ਕਿ ਕਿਸਾਨਾਂ, ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਅਤੇ ਸਰਕਾਰੀ ਅਦਾਰਿਆਂ ਨੂੰ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ 6ਵੇਂ ਭਾਰਤ ਜਲ ਸਪਤਾਹ ਦਾ ਸ਼ੁਭ ਆਰੰਭ ਕਰਦੇ ਹੋਏ ਕਿਹਾ ਕਿ ਪਾਣੀ ਦੇ ਸੰਭਾਲ ਦੇ ਮਾਮਲੇ ’ਚ ਹੁਣ ਤਕ ਬਹੁਤ ਲਾਪਰਵਾਹੀ ਵਰਤੀ ਗਈ ਹੈ। ਭਵਿੱਖ ਦੀਆਂ ਪੀੜ੍ਹੀਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਹੁਣ ਤੋਂ ਹੀ ਯਤਨ ਕਰਨੇ ਚਾਹੀਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਕਾਰਬਨ ਦੀ ਵਰਤੋਂ ਘੱਟ ਕਰਨ ਦੀ ਗੱਲ ਅਕਸਰ ਕਰਦੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਪਾਣੀ ਦੀ ਵਰਤੋਂ ਨੂੰ ਘੱਟ ਕਰਨ ਬਾਰੇ ਵੀ ਵਿਚਾਰ ਕਰੀਏ।


Inder Prajapati

Content Editor

Related News