ਸਾਬਕਾ CJI ਰੰਜਨ ਗੋਗੋਈ ਜਾਣਗੇ ਰਾਜਸਭਾ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਾਈ ਮੋਹਰ

03/16/2020 9:25:10 PM

ਨਵੀਂ ਦਿੱਲੀ — ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਮੈਂਬਰ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਾਮਜ਼ਦ ਕੀਤਾ ਹੈ। ਸਾਬਕਾ ਸੀ. ਜੇ. ਆਈ. ਨੇ ਅਯੁੱਧਿਆ ਰਾਮ ਮੰਦਰ ਸਮੇਤ ਕਈ ਮਹੱਤਵਪੂਰਨ ਮਾਮਲਿਆਂ ’ਤੇ ਫੈਸਲਾ ਸੁਣਾਇਆ ਸੀ। ਰੰਜਨ ਗੋਗੋਈ ਨੇ ਕਈ ਪੁਰਾਣੇ ਮਾਮਲਿਆਂ ਦਾ ਨਿਪਟਾਰਾ ਕੀਤਾ ਹੈ। ਉਨ੍ਹਾਂ ਨੇ 161 ਸਾਲ ਪੁਰਾਣੇ ਅਯੁੱਧਿਆ ਦੇ ਰਾਮ ਜਨਮ ਭੂਮੀ ਵਿਵਾਦ ਦੀ ਲਗਾਤਾਰ ਸੁਣਵਾਈ ਕਰ ਕੇ ਨਿਪਟਾਰਾ ਕੀਤਾ। ਆਸਾਮ ਵਿਚ ਕਈ ਸਾਲਾਂ ਤੋਂ ਪੈਂਡਿੰਗ ਐੱਨ. ਆਰ. ਸੀ. ਨੂੰ ਲਾਗੂ ਕਰਵਾਇਆ। ਰਾਫੇਲ ਲੜਾਕੂ ਜਹਾਜ਼ ਦੀ ਖਰੀਦ ਵਿਚ ਕੇਂਦਰ ਸਰਕਾਰ ਨੂੰ ਕਲੀਨ ਚਿੱਟ ਦਿੱਤੀ। ਉਥੇ ਹੀ ਜੱਜ ਗੋਗੋਈ ਨੇ 10 ਜਨਵਰੀ 2018 ਨੂੰ 3 ਹੋਰ ਸੀਨੀਅਰ ਜੱਜਾਂ ਨਾਲ ਮਿਲ ਕੇ ਉਸ ਸਮੇਂ ਦੇ ਮੁੱਖ ਜੱਜ ਦੀਪਕ ਸ਼ਰਮਾ ਖਿਲਾਫ ਪ੍ਰੈੱਸ ਕਾਨਫਰੰਸ ਕੀਤੀ ਸੀ। ਜੱਜਾਂ ਨੇ ਦੋਸ਼ ਲਾਇਆ ਸੀ ਕਿ ਜੱਜ ਮਿਸਰਾ ਨਿਆਂਪਾਲਿਕਾ ਦੀ ਆਜ਼ਾਦੀ ਨਾਲ ਖਿਲਵਾੜ ਕਰ ਰਹੇ ਹਨ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਜੱਜ ਪਲਾਨੀ ਸਵਾਮੀ ਸਦਾਸ਼ਿਵਮ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।


Inder Prajapati

Content Editor

Related News