ਰਾਸ਼ਟਰਪਤੀ ਨੇ ਏਅਰ ਇੰਡੀਆ ਵਨ ''ਚ ਭਰੀ ਪਹਿਲੀ ਉਡਾਣ, ਤਿਰੂਪਤੀ ਮੰਦਰ ਦੇ ਕਰਨਗੇ ਦਰਸ਼ਨ

Tuesday, Nov 24, 2020 - 10:37 AM (IST)

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਯਾਨੀ ਕਿ ਮੰਗਲਵਾਰ ਨੂੰ ਤਿਰੂਮਲਾ 'ਚ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ 'ਚ ਪੂਜਾ ਕਰਨਗੇ। ਤਿਰੂਮਲਾ ਲਈ ਰਾਸ਼ਟਰਪਤੀ ਕੋਵਿੰਦ ਦੇਸ਼ ਦੀ ਪਹਿਲੀ ਬੀਬੀ ਸਵਿਤਾ ਕੋਵਿੰਦ ਨਾਲ ਏਅਰ ਇੰਡੀਆ ਵਨ-ਬੀ777 ਜਹਾਜ਼ ਦੇ ਉਦਘਾਟਨ ਉਡਾਣ ਜ਼ਰੀਏ ਚੇਨਈ ਲਈ ਸਵੇਰੇ ਰਵਾਨਾ ਹੋਏ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਤਿਰੂਪਤੀ ਕੋਲ ਸਥਿਤ ਰੇਨੀਗੁੰਟਾ ਹਵਾਈ ਅੱਡੇ 'ਤੇ ਆਉਣ ਮਗਰੋਂ ਰਾਸ਼ਟਰਪਤੀ ਤਿਰੂਚਾਨੁਰ 'ਚ ਦੇਵੀ ਸ਼੍ਰੀ ਪਦਮਾਵਤੀ ਦੇ ਮੰਦਰ 'ਚ ਪ੍ਰਾਰਥਨਾ ਕਰਨਗੇ। ਇਸ ਤੋਂ ਬਾਅਦ ਉਹ ਦੁਪਹਿਰ ਨੂੰ ਭਗਵਾਨ ਵੈਂਕਟੇਸ਼ਵਰ ਦੀ ਪੂਜਾ ਲਈ ਮੰਦਰ ਜਾਣਗੇ। 

PunjabKesari

ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਸੀਨੀਅਰ ਅਧਿਕਾਰੀਆਂ ਅਤੇ ਹੋਰ ਲੋਕਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨਮੋਹਨ ਰੈੱਡੀ ਅਤੇ ਰਾਜਪਾਲ ਬਿਸਵਭੂਸ਼ਣ ਹਰੀਚੰਦਨ ਕੁਝ ਘੰਟੇ ਪਹਿਲਾਂ ਇੱਥੇ ਆ ਜਾਣਗੇ ਅਤੇ ਹਵਾਈ ਅੱਡੇ 'ਤੇ ਰਾਸ਼ਟਰਪਤੀ ਦਾ ਸਵਾਗਤ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਅਹਿਮਦਾਬਾਦ ਲਈ ਰਵਾਨਾ ਹੋ ਜਾਣਗੇ।

ਦੱਸਣਯੋਗ ਹੈ ਕਿ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਖਰੀਦੇ ਗਏ ਬੋਇੰਗ-777 ਜਹਾਜ਼ ਤਿਆਰ ਹਨ। ਭਾਰਤ ਨੂੰ ਮਿਲਣ ਵਾਲੇ ਇਨ੍ਹਾਂ ਦੋ ਨਵੇਂ ਜਹਾਜ਼ਾਂ ਦਾ ਇਸਤੇਮਾਲ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਦੀ ਉਡਾਣ ਲਈ ਕੀਤਾ ਜਾਵੇਗਾ, ਜਿਸ ਨੂੰ ਹਵਾਈ ਫ਼ੌਜ ਦੇ ਪਾਇਲਟ ਉਡਾਉਣਗੇ। ਏਅਰ ਇੰਡੀਆ ਵਨ ਕਈ ਤਰ੍ਹਾਂ ਦੀਆਂ ਖੂਬੀਆਂ ਨਾਲ ਲੈੱਸ ਹੈ।


Tanu

Content Editor

Related News