ਰਾਸਟਰਪਤੀ ਮੁਰਮੂ ਨੇ ਇਜ਼ਰਾਈਲੀ ਹਮਰੁਤਬਾ ਤੇ ਯਹੂਦੀ ਭਾਈਚਾਰੇ ਨੂੰ ਰੋਸ਼ ਹਸ਼ਨਾਹ ਦੀਆਂ ਦਿੱਤੀਆਂ ਮੁਬਾਰਕਾਂ
Tuesday, Sep 23, 2025 - 05:20 PM (IST)

ਨਵੀਂ ਦਿੱਲੀ- ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣੇ ਇਜ਼ਰਾਈਲੀ ਹਮਰੁਤਬਾ ਇਸਹਾਕ ਹਰਜ਼ੋਗ ਅਤੇ ਯਹੂਦੀ ਭਾਈਚਾਰੇ ਨੂੰ ਯਹੂਦੀ ਨਵੇਂ ਸਾਲ, ਰੋਸ਼ ਹਸ਼ਨਾਹ ਦੇ ਮੌਕੇ 'ਤੇ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਐਕਸ 'ਤੇ ਇਕ ਪੋਸਟ ਪਾ ਕੇ ਲਿਖਿਆ, "ਮਹਾਨ ਇਸਹਾਕ ਹਰਜ਼ੋਗ, ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਵੱਲੋਂ ਮੈਂ ਤੁਹਾਨੂੰ ਅਤੇ ਯਹੂਦੀ ਭਾਈਚਾਰੇ ਨੂੰ ਰੋਸ਼ ਹਸ਼ਨਾਹ ਦੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ। ਮੈਂ ਕਾਮਨਾ ਕਰਦੀ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ।"
ਜ਼ਿਕਰਯੋਗ ਹੈ ਕਿ ਯਹੂਦੀ ਨਵਾਂ ਸਾਲ ਦੋ ਦਿਨਾਂ ਲਈ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਮਵਾਰ ਨੂੰ ਦੁਨੀਆ ਭਰ ਦੇ ਯਹੂਦੀ ਭਾਈਚਾਰੇ, ਆਪਣੇ ਇਜ਼ਰਾਈਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਰੋਸ਼ ਹਸ਼ਨਾਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e