ਚੀਨ ਨੇ ਅਮਰੀਕੀ ਸੈਮੀਕੰਡਕਟਰ ਖੇਤਰ ਨੂੰ ਨਿਸ਼ਾਨਾ ਬਣਾ ਕੇ ਸ਼ੁਰੂ ਕੀਤੀ ਜਾਂਚ
Monday, Sep 15, 2025 - 01:00 PM (IST)

ਤਾਈਪੇ (ਭਾਸ਼ਾ) - ਚੀਨ ਨੇ ਇਸ ਹਫਤੇ ਸਪੇਨ ਦੇ ਮੈਡ੍ਰਿਡ ’ਚ ਵਪਾਰ, ਰਾਸ਼ਟਰੀ ਸੁਰੱਖਿਆ ਅਤੇ ਸੋਸ਼ਲ ਮੀਡੀਆ ਮੰਚ ਟਿਕਟਾਕ ਦੀ ਮਾਲਕੀ ’ਤੇ ਅਮਰੀਕਾ ਦੇ ਨਾਲ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਸ਼ਨੀਵਾਰ ਨੂੰ ਅਮਰੀਕੀ ਸੈਮੀਕੰਡਕਟਰ ਖੇਤਰ ਨੂੰ ਨਿਸ਼ਾਨਾ ਬਣਾ ਕੇ 2 ਜਾਂਚ ਸ਼ੁਰੂ ਕੀਤੀਆਂ।
ਇਹ ਵੀ ਪੜ੍ਹੋ : SBI ਦਾ ਵੱਡਾ ਫੈਸਲਾ: ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਗਾਹਕਾਂ 'ਤੇ ਪਵੇਗਾ ਅਸਰ
ਚੀਨ ਦੇ ਵਣਜ ਮੰਤਰਾਲਾ ਨੇ ਅਮਰੀਕਾ ਤੋਂ ਦਰਾਮਦੀ ਕੁਝ ਐਨਾਲਾਗ ਆਈ. ਸੀ. ਚਿਪ ਦੀ ਐਂਟੀ ਡੰਪਿੰਗ ਜਾਂਚ ਦਾ ਐਲਾਨ ਕੀਤਾ ਹੈ। ਇਹ ਜਾਂਚ ਕੁਝ ਕਮੋਡਿਟੀ ਇੰਟਰਫੇਸ ਆਈ. ਸੀ. ਚਿਪ ਅਤੇ ਗੇਟ ਡਰਾਈਵਰ ਆਈ. ਸੀ. ਚਿਪ ਨੂੰ ਨਿਸ਼ਾਨਾ ਬਣਾਵੇਗੀ, ਜੋ ਆਮ ਤੌਰ ’ਤੇ ਟੈਕਸਾਸ ਇੰਸਟਰੂਮੈਂਟਸ ਅਤੇ ਓ. ਐੱਨ. ਸੈਮੀਕੰਡਕਟਰ ਵਰਗੀਆਂ ਅਮਰੀਕੀ ਕੰਪਨੀਆਂ ਵੱਲੋਂ ਬਣਾਈਆਂ ਜਾਂਦੀਆਂ ਹਨ।
ਮੰਤਰਾਲਾ ਨੇ ਵੱਖ ਤੋਂ ਚੀਨ ਦੇ ਚਿਪ ਖੇਤਰ ਖਿਲਾਫ ਅਮਰੀਕੀ ਉਪਰਾਲਿਆਂ ਦੀ ਭੇਦਭਾਵ ਵਿਰੋਧੀ ਜਾਂਚ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਨੇ ਫੜੀ ਰਫ਼ਤਾਰ; ਜਾਣੋ 1g,8g,10g,100g Gold ਦੇ ਭਾਅ
ਅਮਰੀਕੀ ਵਿੱਤ ਮੰਤਰੀ ਸਕਾਟ ਬੇਸੇਂਟ ਐਤਵਾਰ ਅਤੇ ਬੁੱਧਵਾਰ ਵਿਚਾਲੇ ਮੈਡ੍ਰਿਡ ’ਚ ਚੀਨੀ ਉਪ-ਪ੍ਰਧਾਨ ਮੰਤਰੀ ਹੇ ਲਿਫੇਂਗ ਨਾਲ ਮੁਲਾਕਾਤ ਕਰਨਗੇ।
ਚੀਨੀ ਵਣਜ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਬਰਾਮਦ ਪਾਬੰਦੀ ਅਤੇ ਟੈਰਿਫ ਵਰਗੇ ਅਮਰੀਕੀ ਉਪਾਅ ਉੱਨਤ ਕੰਪਿਊਟਰ ਚਿਪ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਵਰਗੇ ਚੀਨ ਦੇ ਉੱਚ-ਤਕਨੀਕੀ ਉਦਯੋਗਾਂ ਦੇ ਵਿਕਾਸ ਨੂੰ ਰੋਕਦੇ ਅਤੇ ਦਬਾਉਂਦੇ ਹਨ।’’
ਇਹ ਵੀ ਪੜ੍ਹੋ : ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਜਾਂਚ ਦਾ ਐਲਾਨ ਸ਼ੁੱਕਰਵਾਰ ਨੂੰ ਅਮਰੀਕਾ ਵੱਲੋਂ 23 ਚੀਨੀ ਕੰਪਨੀਆਂ ਨੂੰ ਉਨ੍ਹਾਂ ਕਾਰੋਬਾਰਾਂ ਦੀ ਸੂਚੀ ’ਚ ਸ਼ਾਮਲ ਕਰਨ ਤੋਂ ਬਾਅਦ ਹੋਇਆ ਹੈ, ਜਿਨ੍ਹਾਂ ’ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿੱਤਾਂ ਦੇ ਵਿਰੁੱਧ ਕਥਿਤ ਤੌਰ ’ਤੇ ਕੰਮ ਕਰਨ ਲਈ ਪਾਬੰਦੀ ਲਾਈ ਜਾਵੇਗੀ। ਇਸ ਸੂਚੀ ’ਚ ਉਹ 2 ਚੀਨੀ ਕੰਪਨੀਆਂ ਵੀ ਸ਼ਾਮਲ ਹਨ, ਜਿਨ੍ਹਾਂ ’ਤੇ ਪ੍ਰਮੁੱਖ ਚੀਨੀ ਚਿਪ ਨਿਰਮਾਤਾ ਕੰਪਨੀ ਐੱਸ. ਐੱਮ. ਆਈ. ਸੀ. ਲਈ ਚਿਪ ਬਣਾਉਣ ਦੇ ਉਪਕਰਨ ਖਰੀਦਣ ਦਾ ਦੋਸ਼ ਹੈ।
ਮੈਡ੍ਰਿਡ ’ਚ ਬੇਸੇਂਟ ਅਤੇ ਹੇ ਵਿਚਕਾਰ ਬੈਠਕਾਂ ਵਪਾਰ ਤਣਾਅ ਘੱਟ ਕਰਨ ਅਤੇ ਇਕ-ਦੂਜੇ ਦੇ ਉਤਪਾਦਾਂ ’ਤੇ ਉੱਚੇ ਟੈਰਿਫ ਨੂੰ ਮੁਲਤਵੀ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਗੱਲਬਾਤ ਦੀ ਲੜੀ ਤਹਿਤ ਹੋਣਗੀਆਂ।
ਇਹ ਵੀ ਪੜ੍ਹੋ : ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8