ਗੂਗਲ ਦੀ ਵੱਡੀ ਲਾਪਰਵਾਹੀ! Cloud ਤੋਂ ਔਰਤ ਦੀਆਂ ''ਇਤਰਾਜ਼ਯੋਗ'' ਤਸਵੀਰਾਂ ਤੇ ਵੀਡੀਓ ਲੀਕ

Tuesday, Sep 09, 2025 - 12:16 PM (IST)

ਗੂਗਲ ਦੀ ਵੱਡੀ ਲਾਪਰਵਾਹੀ! Cloud ਤੋਂ ਔਰਤ ਦੀਆਂ ''ਇਤਰਾਜ਼ਯੋਗ'' ਤਸਵੀਰਾਂ ਤੇ ਵੀਡੀਓ ਲੀਕ

ਵੈੱਬ ਡੈਸਕ- ਤਕਨਾਲੋਜੀ ਜਗਤ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜਰਮਨੀ ਦੀ ਇਕ ਔਰਤ ਗੂਗਲ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ। ਔਰਤ ਦਾ ਦੋਸ਼ ਹੈ ਕਿ ਉਸ ਦੀਆਂ ਨਿੱਜੀ ਨਿਊਡ ਤਸਵੀਰਾਂ ਅਤੇ ਐਡਲਟ ਵੀਡੀਓਜ਼ ਉਸ ਦੇ ਗੂਗਲ ਕਲਾਉਡ ਸਟੋਰੇਜ ਤੋਂ ਚੋਰੀ ਹੋ ਗਈਆਂ ਅਤੇ ਹੁਣ ਉਹ ਗੂਗਲ ਸਰਚ ਨਤੀਜਿਆਂ 'ਚ ਦਿਖ ਰਹੀਆਂ ਹਨ। ਇਸ ਘਟਨਾ ਨੇ ਗੂਗਲ ਦੀ ਡਾਟਾ ਸੁਰੱਖਿਆ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

ਕਿਵੇਂ ਲੀਕ ਹੋਇਆ ਡਾਟਾ?

ਪੀੜਤ ਔਰਤ ਮੁਤਾਬਕ, ਉਸ ਦਾ ਪਰਸਨਲ ਡਾਟਾ ਉਸ ਦੀ ਆਈਡੀ ਸਮੇਤ ਗੂਗਲ ਕਲਾਉਡ ਤੋਂ ਹੈਕ ਕੀਤਾ ਗਿਆ। ਇਹ ਤਸਵੀਰਾਂ ਅਤੇ ਵੀਡੀਓਜ਼ ਅਸ਼ਲੀਲ ਵੈਬਸਾਈਟਾਂ ’ਤੇ ਅਪਲੋਡ ਕਰ ਦਿੱਤੀਆਂ ਗਈਆਂ ਜਿੱਥੇ ਉਹ ਉਸ ਦੇ ਨਾਮ ਨਾਲ ਹੀ ਆਸਾਨੀ ਨਾਲ ਮਿਲ ਰਹੀਆਂ ਹਨ। ਔਰਤ ਨੇ ਕਈ ਮਹੀਨੇ ਗੂਗਲ ਸਰਚ ਤੋਂ ਇਹ ਸਮੱਗਰੀ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ : ਵੱਡੀ ਖ਼ਬਰ ; ਕਈ ਦੇਸ਼ਾਂ 'ਚ ਠੱਪ ਹੋਇਆ ਇੰਟਰਨੈੱਟ, ਟੁੱਟ ਗਈ ਫਾਈਬਰ ਆਪਟਿਕ ਕੇਬਲ

'ਇਹ ਅਨੁਭਵ ਰੇਪ ਵਰਗਾ ਸੀ'

ਔਰਤ ਨੇ ਕਿਹਾ ਕਿ ਇਹ ਅਨੁਭਵ ਉਸ ਦੇ ਲਈ ਬਲਾਤਕਾਰ ਵਰਗਾ ਸੀ। ਇਸ ਕਾਰਨ ਉਹ ਪੋਸਟ-ਟ੍ਰੌਮੈਟਿਕ ਸਟ੍ਰੈੱਸ ਡਿਸਆਰਡਰ ਦਾ ਸ਼ਿਕਾਰ ਹੋ ਗਈ। ਤੰਗ ਆ ਕੇ ਉਸ ਨੂੰ ਆਪਣੀ ਨੌਕਰੀ ਛੱਡਣੀ ਪਈ ਅਤੇ ਘਰ ਵੀ ਬਦਲਣਾ ਪਿਆ। ਉਸ ਨੇ ਦੋਸ਼ ਲਗਾਇਆ ਕਿ ਗੂਗਲ ਸਰਚ ’ਤੇ ਉਸ ਦੇ ਨਾਮ ਨਾਲ 2,000 ਤੋਂ ਵੱਧ URL ਸਾਹਮਣੇ ਆ ਰਹੇ ਸਨ। ਸ਼ਿਕਾਇਤ ਤੋਂ ਬਾਅਦ ਕੁਝ ਲਿੰਕ ਹਟਾਏ ਗਏ ਪਰ ਪੂਰਾ ਡਾਟਾ ਅਜੇ ਵੀ ਮੌਜੂਦ ਹੈ।

ਗੂਗਲ ਵਿਰੁੱਧ ਮੁਹਿੰਮ

ਇਸ ਘਟਨਾ ਤੋਂ ਬਾਅਦ ਗੂਗਲ ਖ਼ਿਲਾਫ਼ ਇਕ ਵੱਡੀ ਮੁਹਿੰਮ ਸ਼ੁਰੂ ਹੋ ਗਈ ਹੈ ਜਿਸ 'ਚ ਕੰਪਨੀ ’ਤੇ ਲੋਕਾਂ ਦੀ ਪ੍ਰਾਇਵੇਸੀ ਦੇ ਹਨਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਹ ਕੇਸ ਸਾਫ਼ ਦਰਸਾਉਂਦਾ ਹੈ ਕਿ ਡਿਜ਼ੀਟਲ ਯੁੱਗ 'ਚ ਨਿੱਜੀ ਡਾਟਾ ਦੀ ਸੁਰੱਖਿਆ ਕਿੰਨੀ ਜ਼ਰੂਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News