ਸੁਸ਼ੀਲਾ ਕਾਰਕੀ ਦੇ ਨੇਪਾਲੀ PM ਬਣਨ ''ਤੇ ਦਲਾਈਲਾਮਾ ਨੇ ਦਿੱਤੀਆਂ ਵਧਾਈਆਂ, ਸਫਲਤਾ ਲਈ ਕੀਤੀ ਪ੍ਰਾਰਥਨਾ
Sunday, Sep 14, 2025 - 08:41 AM (IST)

ਨੈਸ਼ਨਲ ਡੈਸਕ- ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਸ਼ਨੀਵਾਰ ਨੂੰ ਨੇਪਾਲ ਦੀ ਨਵੀਂ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੂੰ ਵਧਾਈ ਸੁਨੇਹਾ ਭੇਜਿਆ। ਆਪਣੇ ਸੁਨੇਹੇ ਵਿਚ ਦਲਾਈਲਾਮਾ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ’ਤੇ ਹਾਰਦਿਕ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਸਫਲ ਕਾਰਜਕਾਲ ਦੀ ਪ੍ਰਾਰਥਨਾ ਕੀਤੀ।
ਦਲਾਈਲਾਮਾ ਨੇ ਚਿੱਠੀ ਵਿਚ ਲਿਖਿਆ–‘‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨੇਪਾਲ ਤੇ ਤਿੱਬਤ ਦੇ ਲੋਕਾਂ ਵਿਚਾਲੇ ਇਤਿਹਾਸਕ ਤੌਰ ’ਤੇ ਗੂੜ੍ਹੇ ਰਿਸ਼ਤੇ ਰਹੇ ਹਨ। 1959 ਤੋਂ ਬਾਅਦ ਤਿੱਬਤੀਆਂ ਦੀ ਹਿਜਰਤ ਉਪਰੰਤ ਨੇਪਾਲ ਸਰਕਾਰ ਤੇ ਜਨਤਾ ਵੱਲੋਂ ਸ਼ਰਨਾਰਥੀਆਂ ਦੇ ਮੁੜ-ਵਸੇਬੇ ’ਚ ਸਹਿਯੋਗ ਲਈ ਮੈਂ ਦਿਲੋਂ ਧੰਨਵਾਦੀ ਹਾਂ। ਤਿੱਬਤੀ ਭਾਈਚਾਰਾ ਗਿਣਤੀ ਵਿਚ ਛੋਟਾ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਉਸ ਨੇ ਨੇਪਾਲ ਦੀ ਆਰਥਿਕ ਤਰੱਕੀ ਵਿਚ ਵਰਣਨਯੋਗ ਯੋਗਦਾਨ ਪਾਇਆ ਹੈ।’’
ਸੁਨੇਹੇ ਦੇ ਅਖੀਰ ਵਿਚ ਦਲਾਈਲਾਮਾ ਨੇ ਲਿਖਿਆ–‘‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਨੇਪਾਲ ਦੀ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ’ਚ ਸਫਲ ਹੋਵੋ। ਇਸ ਚੁਣੌਤੀ ਭਰੇ ਸਮੇਂ ’ਚ ਮੇਰੀਆਂ ਸ਼ੁੱਭਕਾਮਨਾਵਾਂ ਤੇ ਪ੍ਰਾਰਥਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ।’’
ਇਹ ਵੀ ਪੜ੍ਹੋ- ਸ਼ਰਮਨਾਕ! ਡਾਕਟਰ ਆਪ੍ਰੇਸ਼ਨ ਵਿਚਾਲੇ ਛੱਡ ਮਨਾਉਣ ਲੱਗਾ ਨਰਸ ਨਾਲ 'ਰੰਗਰਲੀਆਂ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e