ਨੇਪਾਲ ਦੀਆਂ ਜੇਲਾਂ ਤੋਂ ਭੱਜਣ ਵਾਲੇ 70 ਕੈਦੀ ਅੰਤਰਰਾਸ਼ਟਰੀ ਸਰਹੱਦ ’ਤੇ ਕਾਬੂ
Saturday, Sep 13, 2025 - 09:38 AM (IST)

ਨਵੀਂ ਦਿੱਲੀ (ਭਾਸ਼ਾ) : ਨੇਪਾਲ ਵਿਚ ਹਾਲ ਹੀ ਵਿਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਉਥੋਂ ਦੀਆਂ ਜੇਲਾਂ ਤੋਂ ਭੱਜਣ ਵਾਲੇ ਸ਼ੱਕੀਆਂ ਵਿਚੋਂ ਇਕ ਬੰਗਲਾਦੇਸ਼ੀ ਨਾਗਰਿਕ ਅਤੇ ਕੁਝ ਭਾਰਤੀਆਂ ਸਮੇਤ 70 ਲੋਕਾਂ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਵੱਖ-ਵੱਖ ਸੂਬਿਆਂ ਤੋਂ ਹੁਣ ਤਕ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਸਾਰੇ ਲੋਕਾਂ ਨੂੰ ਮੁੱਖ ਤੌਰ ’ਤੇ ਸ਼ਸਤਰ ਸੀਮਾ ਬਲ (ਐੱਸ. ਐੱਸ. ਬੀ. ) ਵਲੋਂ ਅਤੇ ਕੁਝ ਨੂੰ ਨੇਪਾਲ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਦੀ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਐੱਸ. ਬੀ. ਵਲੋਂ ਫੜੇ ਗਏ ਲੋਕਾਂ ਨੂੰ ਸਬੰਧਤ ਸੂਬਿਆਂ ਦੀ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।