''''Happy Birthday Modi..!'''' ਇਜ਼ਰਾਈਲੀ PM ਨੇਤਨਯਾਹੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
Wednesday, Sep 17, 2025 - 02:06 PM (IST)

ਇੰਟਰਨੈਸ਼ਨਲ ਡੈਸਕ- ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋ ਗਏ ਹਨ ਤੇ ਉਨ੍ਹਾਂ ਦੇ ਜਨਮ ਦਿਨ ਮੌਕੇ ਦੇਸ਼ 'ਚ ਕਈ ਥਾਈਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ ਤੇ ਉੱਥੇ ਹੀ ਦੁਨੀਆ ਭਰ ਦੇ ਨੇਤਾ ਉਨ੍ਹਾਂ ਨੂੰ ਇਸ ਮੌਕੇ ਵਧਾਈ ਦੇ ਰਹੇ ਹਨ। ਇਸੇ ਦੌਰਾਨ ਇਜ਼ਾਰਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮ ਦਿਵਸ ਮੌਕੇ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ, ''ਪ੍ਰਧਾਨ ਮੰਤਰੀ ਮੋਦੀ, ਮੇਰੇ ਚੰਗੇ ਦੋਸਤ ਨਰਿੰਦਰ, ਮੈਂ ਤੁਹਾਨੂੰ ਤੁਹਾਡੇ ਜਨਮਦਿਨ ਮੌਕੇ ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ। ਤੁਸੀਂ ਆਪਣੀ ਜ਼ਿੰਦਗੀ 'ਚ ਭਾਰਤ ਲਈ ਕਾਫ਼ੀ ਕੁਝ ਕੀਤਾ ਹੈ ਤੇ ਅਸੀਂ ਦੋਵਾਂ ਨੇ ਮਿਲ ਕੇ ਭਾਰਤ ਤੇ ਇਜ਼ਰਾਈਲ ਵਿਚਾਲੇ ਦੋਸਤੀ ਦਾ ਰਿਸ਼ਤਾ ਮਜ਼ਬੂਤੀ ਨਾਲ ਨਿਭਾਇਆ ਹੈ।''
ਉਨ੍ਹਾਂ ਅੱਗੇ ਕਿਹਾ, ''ਮੈਂ ਛੇਤੀ ਹੀ ਤੁਹਾਡੇ ਨਾਲ ਮੁਲਾਕਾਤ ਦੀ ਉਡੀਕ ਕਰ ਰਿਹਾ ਹਾਂ, ਤਾਂ ਜੋ ਅਸੀਂ ਆਪਣੀ ਭਾਈਵਾਲੀ ਤੇ ਦੋਸਤੀ ਨੂੰ ਹੋਰ ਜ਼ਿਆਦਾ ਉਚਾਈ ਤੱਕ ਲਿਜਾ ਸਕੀਏ। ਹੈਪੀ ਬਰਥਡੇ ਮਈ ਫ੍ਰੈਂਡ।''
#WATCH | On PM Modi's 75th birthday, Israel's Prime Minister Benjamin Netanyahu says, "Prime Minister Modi, my good friend Narendra, I want to wish you a happy birthday. You've accomplished so much for India in your life, and we have together accomplished a great deal in the… pic.twitter.com/QOyLoBfY3U
— ANI (@ANI) September 17, 2025
ਇਹ ਵੀ ਪੜ੍ਹੋ- ਰੂਸ ਨੇ ਬੇਲਾਰੂਸ ਨਾਲ ਕੀਤਾ ਪ੍ਰਮਾਣੂ ਸ਼ਕਤੀ ਦਾ ਪ੍ਰਦਰਸ਼ਨ ! NATO ਦੇਸ਼ਾਂ 'ਚ ਵਧਿਆ ਤਣਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e