ਬਿੱਲ ਗੇਟਸ ਨੇ PM ਮੋਦੀ ਨੂੰ ਦਿੱਤੀਆਂ ਜਨਮਦਿਨ ਦੀਆਂ ਮੁਬਾਰਕਾਂ, ਚੰਗੀ ਸਿਹਤ ਦੀ ਕੀਤੀ ਕਾਮਨਾ
Wednesday, Sep 17, 2025 - 04:20 PM (IST)

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਮੌਕੇ ਮਾਈਕ੍ਰੋਸਾਫਟ ਦੇ ਸੰਸਥਾਪਕ ਤੇ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਫਾਊਂਡਰ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ।
ਇਕ ਵੀਡੀਓ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਮੋਦੀ, 75ਵੇਂ ਜਨਮਦਿਨ ਮੌਕੇ ਤੁਹਾਨੂੰ ਸ਼ੁੱਭਕਾਮਨਾਵਾਂ। ਮੈਂ ਭਾਰਤ ਦੀ ਅਗਵਾਈ ਕਰਨ ਤੇ ਵਿਸ਼ਵ ਪੱਧਰੀ ਵਿਕਾਸ 'ਚ ਤੁਹਾਡੇ ਯੋਗਦਾਨ ਲਈ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।''
ਉਨ੍ਹਾਂ ਅੱਗੇ ਕਿਹਾ, ''ਗੇਟਸ ਫਾਊਂਡੇਸ਼ਨ ਨੂੰ ਭਾਰਤ ਸਰਕਾਰ ਨਾਲ ਭਾਈਵਾਲੀ ਦੀ ਕਾਫ਼ੀ ਕਦਰ ਹੈ। ਅਸੀਂ ਵਿਕਸਿਤ ਭਾਰਤ ਤੇ ਦੱਖਣੀ ਦੇਸ਼ਾਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਇਕ ਵਾਰ ਫ਼ਿਰ, ਤੁਹਾਨੂੰ ਇਸ ਸ਼ਾਨਦਾਰ ਮੌਕੇ ਵਧਾਈਆਂ ਹੋਣ।''
#WATCH | On PM Modi's 75th birthday, Bill Gates, founder of the Bill and Melinda Gates Foundation & former CEO of Microsoft, says, "Prime Minister Modi, my best wishes to you on your 75th birthday. I wish you good health and continued strength as you lead India's fantastic… pic.twitter.com/GovgBdykmX
— ANI (@ANI) September 17, 2025
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e