ਸਿਹਤਮੰਦ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ, ਏਮਜ਼ ’ਚ ਬਾਈਪਾਸ ਸਰਜਰੀ ਮਗਰੋਂ ਰਾਸ਼ਟਰਪਤੀ ਭਵਨ ਪਰਤੇ
Monday, Apr 12, 2021 - 06:33 PM (IST)
ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਸੋਮਵਾਰ ਯਾਨੀ ਕਿ ਅੱਜ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ’ਚ ਬਾਈਪਾਸ ਸਰਜਰੀ ਕਰਾਉਣ ਤੋਂ ਬਾਅਦ ਰਾਸ਼ਟਰਪਤੀ ਭਵਨ ਪਰਤ ਆਏ ਹਨ। ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ ਕਿ ਆਪਣੀ ਸਰਜਰੀ ਮਗਰੋਂ ਮੈਂ ਰਾਸ਼ਟਰਪਤੀ ਭਵਨ ਪਰਤ ਆਇਆ ਹਾਂ। ਮੇਰੇ ਛੇਤੀ ਸਿਹਤਮੰਦ ਹੋਣ ’ਚ ਤੁਹਾਡੇ ਸਾਰਿਆਂ ਦੀਆਂ ਸ਼ੁੱਭਕਾਮਨਾਵਾਂ, ਪ੍ਰਾਰਥਨਾਵਾਂ ਅਤੇ ਡਾਕਟਰਾਂ-ਨਰਸਾਂ ਵਲੋਂ ਕੀਤੀ ਗਈ ਦੇਖਭਾਲ ਦੀ ਅਹਿਮ ਭੂਮਿਕਾ ਰਹੀ। ਮੈਂ ਹਰ ਕਿਸੇ ਦਾ ਸ਼ੁੱਕਰਗੁਜ਼ਾਰ ਹਾਂ। ਮੈਂ ਘਰ ਪਰਤ ਕੇ ਖੁਸ਼ ਹਾਂ।
ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਏਮਜ਼ ’ਚ ਹੋਈ ‘ਬਾਈਪਾਸ ਸਰਜਰੀ’
ਦੱਸ ਦੇਈਏ ਕਿ ਰਾਸ਼ਟਰਪਤੀ ਦੀ 30 ਮਾਰਚ ਨੂੰ ਏਮਜ਼ ’ਚ ਬਾਈਪਾਸ ਸਰਜਰੀ (ਦਿਲ) ਕੀਤੀ ਗਈ ਸੀ। ਰਾਸ਼ਟਰਪਤੀ ਭਵਨ ਨੇ 3 ਅਪ੍ਰੈਲ ਨੂੰ ਟਵੀਟ ਕੀਤਾ ਸੀ ਕਿ ਰਾਸ਼ਟਰਪਤੀ ਕੋਵਿੰਦ ਨੂੰ ਅੱਜ ਏਮਜ਼ ਵਿਚ ਆਈ. ਸੀ. ਯੂ. ਤੋਂ ਵਿਸ਼ੇਸ਼ ਰੂਮ ’ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਸਿਹਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਡਾਕਟਰ ਉਨ੍ਹਾਂ ਦੀ ਹਾਲਤ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ਸਥਿਰ, ਆਰਮੀ ਹਸਪਤਾਲ ਤੋਂ ਏਮਜ਼ ’ਚ ਰੈਫਰ
ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ