ਰਾਸ਼ਟਰਪਤੀ ਕੋਵਿੰਦ ਵੀ ਦਿੱਲੀ ਦੇ ਪ੍ਰਦੂਸ਼ਣ ਤੋਂ ਚਿੰਤਤ, ਕਿਹਾ-ਧੁੰਧ ਦੇਖ ਕੇ ਸਤਾਅ ਰਿਹੈ ਅੰਤ ਦਾ ਡਰ

11/19/2019 10:53:35 PM

ਨਵੀਂ ਦਿੱਲੀ — ਦਿੱਲੀ ਦੇ ਪ੍ਰਦੂਸ਼ਣ 'ਤੇ ਮੰਗਲਵਾਰ ਨੂੰ ਇਕ ਪਾਸੇ ਸੰਸਦ 'ਚ ਚਰਚਾ ਹੋਈ ਤਾਂ ਦੂਜੇ ਪਾਸੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ ਮਾਮਲੇ 'ਤੇ ਚਿੰਤਾ ਜ਼ਾਹਿਰ ਕੀਤੀ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ਸਾਲ ਦਾ ਇਕ ਅਜਿਹਾ ਸਮਾਂ ਹੈ ਜਦੋਂ ਰਾਜਧਾਨੀ ਦਿੱਲੀ ਸਣੇ ਕਈ ਸ਼ਹਿਰਾਂ ਦੀ ਹਵਾ ਗੁਣਵੱਤਾ ਬੇਹੱਦ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕ ਅਜਿਹੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ ਜੋ ਪਹਿਲਾਂ ਕਦੇ ਨਹੀਂ ਰਹੀ।

ਰਾਸ਼ਟਰਪਤੀ ਭਵਨ 'ਚ ਆਯੋਜਿਤ ਆਈ.ਆਈ.ਟੀ., ਐੱਨ.ਆਈ.ਟੀ. ਅਤੇ ਆਈ.ਆਈ.ਐੱਸ.ਟੀ. ਦੇ ਨਿਰਦੇਸ਼ਕਾਂ ਦੇ ਸਮਾਗਮ 'ਚ ਰਾਸ਼ਟਰਪਤੀ ਕੋਵਿੰਦ ਨੇ ਕਿਹਾ, 'ਕਈ ਵਿਗਿਆਨਕਾਂ ਅਤੇ ਭਵਿੱਖ ਦੱਸਣ ਵਾਲਿਆਂ ਨੇ ਦੁਨੀਆ ਦਾ ਅੰਤ ਹੋਣ ਦੀ ਗੱਲ ਕਹੀ ਹੈ। ਸਾਡੇ ਸ਼ਹਿਰਾਂ 'ਚ ਅੱਜ ਕੱਲ ਧੁੰਧ ਵਰਗੇ ਹਾਲਾਤ ਦੇਖ ਕੇ ਇਹ ਡਰ ਸਤਾਅ ਰਿਹਾ ਹੈ ਕਿ ਭਵਿੱਖ ਲਈ ਕਹੀ ਗਈ ਗੱਲ ਕੀਤੇ ਹੁਣੇ ਸੱਚ ਨਾ ਹੋ ਜਾਵੇ।


Inder Prajapati

Content Editor

Related News