ਰਾਸ਼ਟਰਪਤੀ ਮੁਰਮੂ ਨੇ ਪੁਰੀ ਦੇ ਬੀਚ ਦਾ ਆਨੰਦ ਮਾਣਿਆ
Tuesday, Jul 09, 2024 - 04:57 PM (IST)
![ਰਾਸ਼ਟਰਪਤੀ ਮੁਰਮੂ ਨੇ ਪੁਰੀ ਦੇ ਬੀਚ ਦਾ ਆਨੰਦ ਮਾਣਿਆ](https://static.jagbani.com/multimedia/2024_7image_16_57_155829311murmu.jpg)
ਨਵੀਂ ਦਿੱਲੀ, (ਯੂ. ਐੱਨ. ਆਈ.)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਲਾਨਾ ਭਗਵਾਨ ਜਗਨਨਾਥ ਰਥ ਯਾਤਰਾ ’ਚ ਹਿੱਸਾ ਲੈਣ ਤੋਂ ਇਕ ਦਿਨ ਬਾਅਦ ਸੋਮਵਾਰ ਸਵੇਰੇ ਪਵਿੱਤਰ ਸ਼ਹਿਰ ਪੁਰੀ ਦੀ ਇਕ ਬੀਚ ’ਤੇ ਕੁਝ ਸਮਾਂ ਬਿਤਾਇਆ ਅਤੇ ਕੁਦਰਤ ਨਾਲ ਨੇੜਤਾ ਦੇ ਆਪਣੇ ਤਜਰਬੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ।
ਮੁਰਮੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਅਜਿਹੀਆਂ ਥਾਵਾਂ ਹਨ ਜੋ ਸਾਨੂੰ ਜੀਵਨ ਦੇ ਨਿਚੋੜ ਦੇ ਨੇੜੇ ਲਿਆਉਂਦੀਆਂ ਹਨ। ਨਾਲ ਹੀ ਸਾਨੂੰ ਯਾਦ ਦੁਅਾਉਂਦੀਆਂ ਹਨ ਕਿ ਅਸੀਂ ਕੁਦਰਤ ਦਾ ਹਿੱਸਾ ਹਾਂ। ਪਹਾੜ, ਜੰਗਲ, ਨਦੀਆਂ ਤੇ ਸਮੁੰਦਰੀ ਕੰਢੇ ਸਾਡੇ ਅੰਦਰਲੇ ਆਪੇ ਨੂੰ ਆਕਰਸ਼ਿਤ ਕਰਦੇ ਹਨ। ਅੱਜ ਜਦੋਂ ਮੈਂ ਬੀਚ ’ਤੇ ਸੈਰ ਕਰ ਰਹੀ ਸੀ ਤਾਂ ਮੈਨੂੰ ਆਲੇ-ਦੁਆਲੇ ਦੇ ਵਾਤਾਵਰਣ ਨਾਲ ਡੂੰਘਾ ਸਬੰਧ ਮਹਿਸੂਸ ਹੋਇਆ। ਠੰਡੀ ਹਵਾ, ਲਹਿਰਾਂ ਦੀ ਗਰਜ ਤੇ ਪਾਣੀ ਦੇ ਵਿਸ਼ਾਲ ਪਸਾਰ। ਇਹ ‘ਧਿਆਨ’ ’ਚ ਬੈਠਣ ਵਰਗਾ ਤਜਰਬਾ ਸੀ।