ਰਾਸ਼ਟਰਪਤੀ ਚੋਣ ਨਤੀਜੇ 2022: ਪਹਿਲੇ ਗੇੜ ’ਚ ਦ੍ਰੌਪਦੀ ਨੇ ਬਣਾਈ ਲੀਡ, ਯਸ਼ਵੰਤ ਨੂੰ ਮਿਲੀਆਂ 208 ਵੋਟਾਂ

Thursday, Jul 21, 2022 - 04:00 PM (IST)

ਰਾਸ਼ਟਰਪਤੀ ਚੋਣ ਨਤੀਜੇ 2022: ਪਹਿਲੇ ਗੇੜ ’ਚ ਦ੍ਰੌਪਦੀ ਨੇ ਬਣਾਈ ਲੀਡ, ਯਸ਼ਵੰਤ ਨੂੰ ਮਿਲੀਆਂ 208 ਵੋਟਾਂ

ਨਵੀਂ ਦਿੱਲੀ– ਦੇਸ਼ ਦੇ 15ਵੇਂ ਰਾਸ਼ਟਰਪਤੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਪਹਿਲੇ ਗੇੜ ’ਚ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਲੱਗਭਗ ਪੂਰੀ ਹੋ ਗਈ ਹੈ। ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੀ ਉਮੀਦਵਾਰ ਦ੍ਰੌਪਦੀ ਮੁਰਮੂ ਦੀ ਜਿੱਤ ਲੱਗਭਗ ਤੈਅ ਮੰਨੀ ਜਾ ਰਹੀ ਹੈ। ਦ੍ਰੌਪਦੀ ਮੁਰਮੂ ਨੇ ਲੀਡ ਬਣਾਈ ਹੈ, ਉਨ੍ਹਾਂ ਨੂੰ 540 ਵੋਟਾਂ ਮਿਲੀਆਂ ਹਨ, ਜਦਕਿ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਪਿਛੜ ਗਏ ਹਨ, ਉਨ੍ਹਾਂ ਨੂੰ 208 ਵੋਟਾਂ ਮਿਲੀਆਂ ਹਨ। ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਸੰਸਦ ਭਵਨ ਦੇ ਕਮਰਾ ਨੰਬਰ-63 ’ਚ ਹੋ ਰਹੀ ਹੈ, ਜਿੱਥੇ ਸੰਸਦ ਮੈਂਬਰਾਂ ਦੇ ਵੋਟ ਪਾਉਣ ਦੀ ਵਿਵਸਥਾ ਕੀਤੀ ਗਈ ਸੀ। 

ਇਹ ਵੀ ਪੜ੍ਹੋ- ਕੌਣ ਬਣੇਗਾ ਰਾਸ਼ਟਰਪਤੀ? ਵੋਟਾਂ ਦੀ ਗਿਣਤੀ ਜਾਰੀ, ਦ੍ਰੌਪਦੀ ਮੁਰਮੂ ਦੇ ਘਰ ਜਸ਼ਨ ਦਾ ਮਾਹੌਲ

PunjabKesari

ਸੰਸਦ ਮੈਂਬਰਾਂ ਦੇ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਦ੍ਰੌਪਦੀ ਮੁਰਮੂ ਨੇ 3,78,000 ਦੇ ਵੈਲਿਊ ਨਾਲ 540 ਵੋਟਾਂ ਹਾਸਲ ਕੀਤੀਆਂ ਹਨ। ਯਸ਼ਵੰਤ ਸਿਨਹਾ ਨੇ 1,45,600 ਵੈਲਿਊ ਦੇ ਨਾਲ 208 ਵੋਟਾਂ ਹਾਸਲ ਕੀਤੀਆਂ ਹਨ। ਇਹ ਜਾਣਕਾਰੀ ਸੰਸਦ ਦੇ ਅੰਕੜਿਆਂ ਮੁਤਾਬਕ ਹੈ। ਰਾਜ ਸਭਾ ਦੇ ਜਨਰਲ ਸਕੱਤਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 15 ਸੰਸਦ ਮੈਂਬਰਾਂ ਦੀਆਂ ਵੋਟਾਂ ਅਯੋਗ ਹੋ ਗਈਆਂ ਹਨ। ਦੱਸ ਦੇਈਏ ਕਿ ਲੋਕ ਸਭਾ ਅਤੇ ਰਾਜ ਸਭਾ ਵਿਚ ਸੰਸਦ ਮੈਂਬਰਾਂ ਦੀਆਂ ਕੁੱਲ ਵੋਟਾਂ ਦੀ ਗਿਣਤੀ 780 ਹੈ। ਕੁੱਲ 4,796 ਵੋਟਾਂ ਵਿਚੋਂ 4,754 ਵੋਟਾਂ ਪਈਆਂ। ਹੁਣ ਸੂਬਿਆਂ ਦੀ ਵਿਧਾਨ ਸਭਾ ’ਚ ਪਈਆਂ ਵਿਧਾਇਕਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਰਾਸ਼ਟਰਪਤੀ ਚੋਣ ਵਿਚ ਹਰੇਕ ਸੰਸਦ ਮੈਂਬਰ ਦੀ ਵੋਟ ਦੀ ਵੈਲਿਊ 700 ਹੈ। ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ 538 ਸੰਸਦ ਮੈਂਬਰਾਂ ਨੇ ਮੁਰਮੂ ਨੂੰ ਆਪਣਾ ਸਮਰਥਨ ਦਿੱਤਾ ਸੀ, ਪਰ ਉਨ੍ਹਾਂ ਵਿੱਚੋਂ ਕੁਝ ਨੇ ਵੋਟ ਨਹੀਂ ਪਾਈ।

ਇਹ ਵੀ ਪੜ੍ਹੋ- ਪ੍ਰਤਿਭਾ ਪਾਟਿਲ ਦੇ ਰੂਪ ’ਚ ਅੱਜ ਦੇ ਦਿਨ ਦੇਸ਼ ਨੂੰ ਮਿਲੀ ਸੀ ਪਹਿਲੀ ਮਹਿਲਾ ਰਾਸ਼ਟਰਪਤੀ


author

Tanu

Content Editor

Related News